ਚੰਡੀਗੜ੍ਹ: ਪੀਜੀਆਈ ਦੇ ਰੇਡੀਓਥੈਰੇਪੀ ਵਿਭਾਗ ਦੀ 50ਵੀਂ ਵਰ੍ਹੇਗੰਢ ਮੌਕੇ ਵਰਚੁਅਲ ਢੰਗ ਨਾਲ ਐਲੂਮਨੀ ਮੀਟ ਕਰਵਾਈ ਗਈ ਜਿਸ ਵਿੱਚ ਵਿਭਾਗ ਦੇ 100 ਐਲੂਮਨੀਜ਼ ਨੇ ਭਾਗ ਲਿਆ। ਵਿਭਾਗ ਦੇ ਮੁਖੀ ਪ੍ਰੋ. ਸੁਸ਼ਮਿਤੀ ਘੋਸ਼ਾਲ ਦੀ ਅਗਵਾਈ ਹੇਠ ਕਰਵਾਏ ਗਏ ਇਸ ਪ੍ਰੋਗਰਾਮ ਵਿੱਚ ਵਿਭਾਗ ਦੇ ਸਾਬਕਾ ਮੁਖੀ ਡਾ. ਐੱਸ.ਸੀ. ਸ਼ਰਮਾ ਗੈਸਟ ਆਫ਼ ਆਨਰ ਵਜੋਂ ਸ਼ਾਮਲ ਹੋਏ ਜਿਨ੍ਹਾਂ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਵਿਭਾਗ ਵਿੱਚ ਹੋਏ ਸੁਧਾਰਾਂ ਅਤੇ ਤਰੱਕੀਆਂ ਬਾਰੇ ਚਾਨਣਾ ਪਾਇਆ। ਇਸ ਮੌਕੇ ਵਿਭਾਗ ਦੇ ਸਾਬਕਾ ਵਿਦਿਆਰਥੀਆਂ (ਐਲੂਮਨੀਜ਼) ਨੇ ਪੀ.ਜੀ.ਆਈ. ਵਿੱਚ ਪ੍ਰਾਪਤ ਹੋਏ ਮੌਕਿਆਂ ਬਾਰੇ ਆਪਣੇ ਅਨੁਭਵ ਸਾਂਝੇ ਕੀਤੇ।-ਪੱਤਰ ਪ੍ਰੇਰਕ