ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 25 ਮਈ
ਚੰਡੀਗੜ੍ਹ ਪੁਲੀਸ ਨੇ ਬੀਮਾ ਪਾਲਸੀ ਕਰਵਾਉਣ ਦੇ ਨਾਮ ’ਤੇ ਚੰਡੀਗੜ੍ਹ ਦੇ ਵਸਨੀਕ ਨਾਲ 8.50 ਲੱਖ ਰੁਪਏ ਦੀ ਧੋਖਾਧੜੀ ਕਰਨ ਦੇ ਮਾਮਲੇ ਵਿੱਚ 4 ਜਣਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮਾਂ ਦੀ ਪਛਾਣ ਦੀਪਕ ਕੁਮਾਰ ਵਾਸੀ ਦਿੱਲੀ, ਜਤਿੰਦਰ ਕੁਮਾਰ ਪਾਰਸ ਵਾਸੀ ਬੁਲੰਦ ਸ਼ਹਿਰ, ਰੋਹਿਤ ਕੁਮਾਰ ਵਾਸੀ ਗਾਜ਼ੀਆਬਾਦ ਅਤੇ ਸਾਕੀਬ ਖਾਨ ਵਾਸੀ ਦਿੱਲੀ ਵਜੋਂ ਹੋਈ ਹੈ। ਦਿਨੇਸ਼ ਕਪੂਰ ਨੇ ਦੱਸਿਆ ਕਿ ਇਕ ਵਿਅਕਤੀ ਨੇ ਫੋਨ ’ਤੇ ਹੋਰਨਾਂ ਕੰਪਨੀਆਂ ਨਾਲੋਂ ਵੱਧ ਬੋਨਸ ਦੇਣ ਦੇ ਨਾਂ ’ਤੇ ਇੰਸ਼ੋਰੈਂਸ ਪਾਲਸੀ ਕਰਵਾਉਣ ਦੀ ਪੇਸ਼ਕਸ਼ ਕੀਤੀ ਸੀ। ਉਸ ਨੇ ਉਸ ਨੂੰ 8.50 ਲੱਖ ਰੁਪਏ ਦੇ ਦਿੱਤੇ, ਜਿਸ ਤੋਂ ਬਾਅਦ ਮੁਲਜ਼ਮਾਂ ਨੇ ਨਾ ਤਾਂ ਪਾਲਸੀ ਕੀਤੀ ਤੇ ਨਾ ਰੁਪਏ ਵਾਪਸ ਕੀਤੇ।