ਪੰਚਕੂਲਾ: ਸ਼ਹਿਰ ਵਿੱਚ ਕਰੋਨਾ ਦੇ ਕੇਸ ਪ੍ਰਤੀ ਦਿਨ ਵਧ ਰਹੇ ਹਨ। ਅੱਜ ਪੰਚਕੂਲਾ ਦੇ ਸਰਕਾਰੀ ਜਨਰਲ ਹਸਪਤਾਲ ਵਿੱਚ ਕਰੋਨਾ ਦੇ 95 ਨਵੇਂ ਮਰੀਜ਼ ਪਹੁੰਚੇ। ਸਿਵਲ ਸਰਜਨ ਡਾ. ਮੁਕਤਾ ਕੁਮਾਰ ਨੇ ਦੱਸਿਆ ਕਿ ਇਨ੍ਹਾਂ ਮਰੀਜ਼ਾਂ ਵਿੱਚੋਂ 73 ਮਰੀਜ਼ ਪੰਚਕੂਲਾ ਦੇ ਹਨ ਜਿਨ੍ਹਾਂ ਵਿੱਚ 33 ਪੁਰਸ਼ ਅਤੇ 40 ਮਹਿਲਾਵਾਂ ਹਨ। ਬਾਕੀ ਮਰੀਜ਼ ਆਸ-ਪਾਸ ਦੇ ਇਲਾਕਿਆਂ ਨਾਲ ਸਬੰਧਤ ਹਨ। ਪੰਚਕੂਲਾ ਵਿੱਚ ਕਰੋਨਾ ਦੇ ਕੁੱਲ 379 ਕੇਸ ਐਕਟਿਵ ਹਨ। ਇਨ੍ਹਾਂ ਮਰੀਜ਼ਾਂ ਵਿੱਚੋਂ 363 ਨੂੰ ਹੋਮ ਆਈਸੋਲੇਟ ਕੀਤਾ ਗਿਆ ਹੈ ਅਤੇ 16 ਮਰੀਜ਼ ਹਸਪਤਾਲ ਵਿੱਚ ਦਾਖਲ ਹਨ। -ਪੱਤਰ ਪ੍ਰੇਰਕ