ਨਿੱਜੀ ਪੱਤਰ ਪ੍ਰੇਰਕ
ਜ਼ੀਰਕਪੁਰ, 12 ਜੂਨ
ਇੱਥੇ ਪੰਜ ਜੂਨ ਨੂੰ ਸ਼ਾਮ ਵੇਲੇ ਆਏ ਤੂਫ਼ਾਨ ਕਾਰਨ ਚੰਡੀਗੜ੍ਹ-ਅੰਬਾਲਾ ਸੜਕ ’ਤੇ ਸਥਿਤ ਓਕਸਫੋਰਡ ਸਟਰੀਟ ਨਾਂਅ ਦੇ ਵਪਾਰਕ ਪ੍ਰਾਜੈਕਟ ਦੇ ਬਾਹਰ ਬਿਲਡਰ ਵੱਲੋਂ ਆਪਣੇ ਪ੍ਰਾਜੈਕਟ ਦੀ ਮਸ਼ਹੂਰੀ ਲਈ ਲਗਾਏ ਵੱਡੇ ਯੂਨੀਪੋਲ ਹੋਰਡਿੰਗ ਦੇ ਡਿੱਗਣ ਨਾਲ ਪੰਜ ਕਾਰਾਂ ਨੁਕਸਾਨੇ ਜਾਣ ਦੇ ਮਾਮਲੇ ਵਿੱਚ ਪੁਲੀਸ ਨੇ ਪ੍ਰਾਜੈਕਟ ਮਾਲਕ ਤੇ ਡਾਇਰੈਕਟਰ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਸ ਹਾਦਸੇ ਕਾਰਨ ਪੰਜ ਕਾਰਾਂ ਨੁਕਸਾਨੀਆਂ ਗਈਆਂ ਸਨ। ਪੁਲੀਸ ਨੇ ਇਹ ਕੇਸ ਅਦਿੱਤਯਾ ਵਸ਼ਿਸ਼ਟ ਦੀ ਸ਼ਿਕਾਇਤ ’ਤੇ ਦਰਜ ਕੀਤਾ ਸੀ। ਪੁਲੀਸ ਵੱਲੋਂ ਕੀਤੀ ਪੜਤਾਲ ਵਿਚ ਸਾਹਮਣੇ ਆਇਆ ਹੈ ਪ੍ਰਾਜੈਕਟ ਮਾਲਕ ਵੱਲੋਂ ਬਿਨਾਂ ਕਿਸੇ ਮਨਜ਼ੂਰੀ ਉੱਚਾ ਯੂਨੀਪੋਲ ਲਗਾਇਆ ਗਿਆ ਸੀ। ਪੁਲੀਸ ਨੇ ਪ੍ਰਾਜੈਕਟ ਮਾਲਕਾਂ ਤੇ ਡਾਇਰੈਕਟਰ ਖ਼ਿਲਾਫ਼ ਕੇਸ ਦਰਜ ਕੀਤਾ ਹੈ।