ਨਿੱਜੀ ਪੱਤਰ ਪ੍ਰੇਰਕ
ਜ਼ੀਰਕਪੁਰ, 18 ਜੂਨ
ਪੁਲੀਸ ਨੇ ਬੈਂਕ ਅਧਿਕਾਰੀਆਂ ਦੀ ਸ਼ਿਕਾਇਤ ’ਤੇ ਇਕ ਵਿਅਕਤੀ ਖ਼ਿਲਾਫ਼ ਬੈਂਕ ਵਿੱਚੋਂ ਨਕਲੀ ਸੋਨਾ ਰੱਖ ਕੇ ਕਰਜ਼ਾ ਰੱਖਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ। ਦੋਸ਼ੀ ਦੀ ਪਛਾਣ ਅਜੈ ਜੈਨ ਵਾਸੀ ਰਾਮਦਰਬਾਰ ਚੰਡੀਗੜ੍ਹ ਦੇ ਰੂਪ ਵਿੱਚ ਹੋਈ ਹੈ। ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਕੈਨੇਰਾ ਬੈਂਕ ਦੇ ਸੀਨੀਅਰ ਅਧਿਕਾਰੀ ਵਿਜੈ ਅਗਰਵਾਲ ਨੇ ਦੱਸਿਆ ਕਿ ਦੋਸ਼ੀ ਅਜੈ ਅਗਰਵਾਲ ਨੇ ਉਨ੍ਹਾਂ ਕੋਲ ਸੋਨੇ ਦੀ ਚਾਰ ਚੂੜੀਆ ਰੱਖ ਕੇ 60 ਹਜ਼ਾਰ ਰੁਪਏ ਦਾ ਕਰਜ਼ਾ ਲਿਆ ਸੀ। ਸ਼ਿਕਾਇਤਕਰਤਾ ਨੇ ਦੱਸਿਆ ਕਿ ਜਦ ਦੋਸ਼ੀ ਨੇ ਕਰਜ਼ ਲਏ ਪੈਸੇ ਵਾਪਸ ਨਾ ਕੀਤੇ ਤਾਂ ਉਨ੍ਹਾਂ ਵੱਲੋਂ ਨਿਯਮ ਮੁਤਾਬਕ ਉਸਦੇ ਸੋਨੇ ਦੀ ਚੂੜੀਆ ਦੀ ਨਿਲਾਮੀ ਦੀ ਪ੍ਰਕ੍ਰਿਆ ਸ਼ੁਰੂ ਕੀਤੀ। ਇਸ ਦੌਰਾਨ ਉਸਦੀ ਚੂੜੀਆ ਦੀ ਜਾਂਚ ਕਰਵਾਈ ਗਈ ਜਿਸ ਵਿੱਚ ਉਹ ਨਕਲੀ ਪਾਈਆਂ ਗਈਆਂ। ਅਜੈ ਜੈਨ ਫ਼ਰਾਰ ਹੋ ਗਿਆ ਹੈ।