ਖੇਤਰੀ ਪ੍ਰਤੀਨਿਧ
ਐਸ.ਏ.ਐਸ.ਨਗਰ(ਮੁਹਾਲੀ), 1 ਨਵੰਬਰ
ਸਾਹਿਤ ਵਿਗਿਆਨ ਕੇਂਦਰ ਦੀ ਮਾਸਿਕ ਇਕੱਤਰਤਾ ਇੱਥੋਂ ਦੇ ਖਾਲਸਾ ਕਾਲਜ ਵਿਖੇ ਗਜ਼ਲ-ਗੋ ਸਿਰੀ ਰਾਮ ਅਰਸ਼ ਦੀ ਪ੍ਰਧਾਨਗੀ ਹੇਠ ਹੋਈ। ਪ੍ਰਧਾਨਗੀ ਮੰਡਲ ਵਿਚ ਸਾਬਕਾ ਸ਼ੈਸਨ ਜੱਜ ਜੇਐਸ ਖੁਸ਼ਦਿਲ, ਡਾ. ਜਲੌਰ ਸਿੰਘ ਖੀਵਾ, ਸੁਰਜੀਤ ਸਿੰਘ ਜੀਤ, ਡਾ. ਅਵਤਾਰ ਸਿੰਘ ਪਤੰਗ, ਸੇਵੀ ਰਾਇਤ ਸ਼ਾਮਲ ਹੋਏ।
ਇਕੱਤਰਤਾ ਦਰਸ਼ਨ ਤਿਓਣਾ ਦੇ ਦੀਵਾਲੀ ਨਾਲ ਸਬੰਧਿਤ ਗੀਤ ਨਾਲ ਆਰੰਭ ਹੋਈ। ਬਹਾਦਰ ਸਿੰਘ ਗੋਸਲ, ਸ਼ਾਇਰ ਭੱਟੀ, ਸੁਖਵਿੰਦਰ ਸ਼ਾਇਰ, ਦਰਸ਼ਨ ਸਿੱਧੂ, ਆਸ਼ਿਮਾ, ਸਰਬਜੀਤ ਸਿੰਘ, ਬਲਜੀਤ ਫਿਡਿਆਂਵਾਲਾ, ਪਾਲ ਅਜ਼ਨਬੀ, ਗੁਰਦਰਸ਼ਨ ਸਿੰਘ ਮਾਵੀ ਨੇ ਕਵਿਤਾਵਾਂ ਰਾਹੀਂ ਕਿਸਾਨ ਸੰਘਰਸ਼ ਅਤੇ ਦੀਵਾਲੀ ਨੂੰ ਵੱਖ-ਵੱਖ ਪੱਖਾਂ ਤੋਂ ਉਭਾਰਿਆ। ਸਵਰਨ ਸਿੰਘ ਅਤੇ ਯੁੱਧਵੀਰ ਸਿੰਘ, ਮਲਕੀਤ ਬਸਰਾ, ਤੇਜਾ ਸਿੰਘ ਥੂਹਾ, ਬਲਵਿੰਦਰ ਢਿਲੋਂ, ਮਲਕੀਤ ਨਾਗਰਾ, ਆਰਕੇ ਭਗਤ, ਕੰਚਨ ਭੱਲਾ, ਮੋਹਣ ਭੁੰਬਕ ਨੇ ਗੀਤ ਸੁਣਾਏ। ਸੇਵੀ ਰਾਇਤ, ਸੁਰਜੀਤ ਸਿੰਘ ਜੀਤ, ਡਾ. ਖੀਵਾ, ਰਜਿੰਦਰ ਰੇਨੂ, ਰਾਣਾ ਬੂਲਪੁਰੀ ਨੇ ਗਜ਼ਲਾਂ ਪੇਸ਼ ਕੀਤੀਆਂ। ਗਿੰਨੀਜ਼ ਬੁੱਕ ਆਫ਼ ਵਰਲਡ ਰਿਕਾਰਡ ਵਿਚ ਸ਼ਾਮਲ ਅਲਗੋਜ਼ਾ-ਵਾਦਕ ਬੀਬਾ ਅਨੁਰੀਤ ਪਾਲ ਕੌਰ ਨੇ ਅਲਗੋਜ਼ੇ ਦੀ ਸ਼ਾਨਦਾਰ ਪੇਸ਼ਕਾਰੀ ਕੀਤੀ। ਇਸ ਮੌਕੇ ਅਮਰਜੀਤ ਸਿੰਘ ਖੁਰਲ, ਪੀਐਸ ਕਲਚਰਲ ਸੋਸਾਇਟੀ ਦੇ ਪ੍ਰਧਾਨ ਪਰਵੀਨ ਸੰਧੂ, ਰਾਜਦੀਪ ਕੌਰ, ਪਰੋਮਿਲਾ ਵਰਮਾ, ਦੂਰ-ਦਰਸ਼ਨ ਤੋਂ ਹਰਬੰਸ ਸੋਢੀ, ਹਰਜੀਤ ਸਿੰਘ, ਨਰਿੰਦਰ ਕਮਾਲ, ਤਰਸੇਮ ਰਾਜ, ਚੌਧਰੀ ਕਿਸ਼ੋਰੀ ਲਾਲ, ਜਗਪਾਲ ਸਿੰਘ, ਅਭਿਸ਼ੇਕ ਗਰੋਵਰ ਵੀ ਹਾਜ਼ਰ ਸਨ।
ਮਾਸਿਕ ਇਕੱਤਰਤਾ ਹੋਈ
ਐਸ.ਏ.ਐਸ.ਨਗਰ(ਮੁਹਾਲੀ) (ਖੇਤਰੀ ਪ੍ਰਤੀਨਿਧ): ਪੰਜਾਬੀ ਸਾਹਿਤ ਸਭਾ ਦੀ ਮਾਸਿਕ ਇਕੱਤਰਤਾ ਇੱਥੋਂ ਦੇ ਫੇਜ਼-3 ਏ ਦੇ ਖਾਲਸਾ ਕਾਲਜ ਵਿੱਚ ਹੋਈ। ਸਭਾ ਦੇ ਪ੍ਰਧਾਨ ਸ਼ਿੰਦਰਪਾਲ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਇਕੱਤਰਤਾ ਦੇ ਆਰੰਭ ਵਿੱਚ ‘ਪੰਜਾਬੀ ਟ੍ਰਿਬਿਊਨ’ ਦੇ ਸਾਬਕਾ ਡਿਪਟੀ ਨਿਊਜ਼ ਐਡੀਟਰ ਸੁਰਿੰਦਰ ਸਿੰਘ ਅਤੇ ਪ੍ਰੋ. ਮਿਹਰ ਸਿੰਘ ਮੱਲੀ ਦੇ ਅਕਾਲ ਚਲਾਣੇ ਉੱਤੇ ਦੁੱਖ ਪ੍ਰਗਟ ਕਰਦਿਆਂ ਦੋ ਮਿੰਟ ਦਾ ਮੋਨ ਰੱਖਿਆ ਗਿਆ। ਮੰਚ ਸੰਚਾਲਨ ਸਭਾ ਦੇ ਜਨਰਲ ਸਕੱਤਰ ਡਾ. ਸਵੈਰਾਜ ਸੰਧੂ ਨੇ ਕੀਤਾ।