ਪੰਚਕੂਲਾ: ਆਪਣੀਆਂ ਮੰਗਾਂ ਸਬੰਧੀ ਪੀਡਬਲਯੂਡੀ ਯੂਨੀਅਨ ਦੇ ਵਫ਼ਦ ਨੇ ਮੁਖ ਇੰਜੀਨੀਅਰ ਨਾਲ ਮੁਲਾਕਾਤ ਕੀਤੀ। ਇਸ ਮੀਟਿੰਗ ਵਿੱਚ ਯੂਨੀਅਨ ਦੇ ਪ੍ਰਧਾਨ ਈਸ਼ਵਰ ਸਿੰਘ ਸ਼ਰਮਾ, ਜਨਰਲ ਸਕੱਤਰ ਸੰਦਲ ਸਿੰਘ ਰਾਣਾ ਅਤੇ ਹੋਰ ਮੈਬਰਾਂ ਨੇ ਮੁੱਖ ਇੰਜਨੀਅਰ ਆਸ਼ਿਮ ਖੰਨਾ, ਚੀਫ਼ ਇੰਜਨੀਅਰ ਪਰਮਜੀਤ ਸਿੰਘ, ਸੁਪਰਡੈਂਟ ਅਸ਼ੋਕ ਡੋਗਰਾ, ਸਹਾਇਕ ਰਵੀਕਾਂਤ ਨਾਲ ਇਹ ਮੀਟਿੰਗ ਕੀਤੀ ਮੀਟਿੰਗ ਵਿੱਚ ਮੁਲਾਜ਼ਮਾਂ ਦੀਆਂ ਐੱਲਟੀਸੀ ਬਕਾਇਆ ਪਈਆਂ ਪੇਮੈਂਟ ਆਰਡਰ ਅਤੇ ਬਜਟ ਵੀ ਜਾਰੀ ਕਰ ਦਿੱਤਾ ਗਿਆ ਹੈ ਅਤੇ ਇਸ ਦੇ ਨਾਲ ਹੀ ਸਾਲ 2024 ਤੋਂ 2027 ਤੱਕ ਦੇ ਐੱਲਟੀਸੀ ਦੇ ਬਜਟ ਦਾ ਐਲਾਨ ਵੀ ਕੀਤਾ ਗਿਆ ਹੈ, ਜੋ ਜਲਦ ਹੀ ਅਦਾ ਕਰ ਦਿੱਤੇ ਜਾਣਗੇ। -ਪੱਤਰ ਪ੍ਰੇਰਕ