ਪੱਤਰ ਪ੍ਰੇਰਕ
ਖਰੜ, 10 ਫਰਵਰੀ
‘ਆਪ’ ਵੱਲੋਂ ਹਲਕਾ ਖਰੜ ਤੋਂ ਉਮੀਦਵਾਰ ਅਨਮੋਲ ਗਗਨ ਮਾਨ ਦੇ ਹੱਕ ਵਿੱਚ ਸ਼ਹਿਰ ’ਚ ਵੱਖ-ਵੱਖ ਮੀਟਿੰਗਾਂ ਕਰਵਾਈਆਂ ਗਈਆਂ, ਜਿਸ ਦੌਰਾਨ ਲੋਕਾਂ ਨੇ ਗਗਨ ਮਾਨ ਦੇ ਹੱਕ ’ਚ ਭੁਗਤਣ ਦਾ ਐਲਾਨ ਕੀਤਾ। ਗਗਨ ਮਾਨ ਨੇ ਵਾਰਡ ਨੰਬਰ 24, ਦੇਸੂਮਾਜਰਾ, ਗਾਰਡਨ ਕਲੋਨੀ ਤੇ ਲੇਬਰ ਚੌਕ ’ਚ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਨੂੰ ਆਪਣੇ ਨਿੱਜੀ ਫਾਇਦਿਆਂ ਲਈ ਵਰਤਣ ਵਾਲੀ ਕਾਂਗਰਸ ਤੇ ਬਾਦਲ ਪਰਿਵਾਰ ਦੀ ਰਾਜਨੀਤੀ ਦੇ ਹੁਣ ਕੇਵਲ ਗਿਣਤੀ ਦੇ ਦਿਨ ਹੀ ਬਚੇ ਹਨ। ਉਨ੍ਹਾਂ ਕਿਹਾ ਕਿ ਲੋਕ ‘ਆਪ’ ਨੂੰ ਸੱਤਾ ਸੌਂਪਣ ਲਈ ਤਿਆਰ ਹਨ।
ਕਾਂਗਰਸ ਸਮਰਥਕਾਂ ਵੱਲੋਂ ਵਿਜੈ ਸ਼ਰਮਾ ਟਿੰਕੂ ਦੇ ਹੱਕ ’ਚ ਚੋਣ ਪ੍ਰਚਾਰ
ਖਰੜ: ਹਲਕਾ ਖਰੜ ਤੋਂ ਕਾਂਗਰਸੀ ਉਮੀਦਵਾਰ ਵਿਜੈ ਸ਼ਰਮਾ ਟਿੰਕੂ ਦੇ ਹੱਕ ’ਚ ਕਾਂਗਰਸੀ ਆਗੂਆਂ ਵੱਲੋਂ ਸ਼ਿਵਾਲਿਕ ਸਿਟੀ ਖਰੜ ’ਚ ਡੋਰ-ਟੂ-ਡੋਰ ਚੋਣ ਪ੍ਰਚਾਰ ਕੀਤਾ ਗਿਆ। ਕੌਂਸਲਰ ਗੋਬਿੰਦਰ ਸਿੰਘ ਚੀਮਾ ਨੇ ਕਿਹਾ ਕਿ ਵਿਜੈ ਸ਼ਰਮਾ ਟਿੰਕੂ ਨੂੰ ਲੋਕਾਂ ਵੱਲੋਂ ਭਰਪੂਰ ਸਮਰਥਨ ਮਿਲ ਰਿਹਾ ਹੈ ਅਤੇ ਲੋਕ ਕਾਂਗਰਸ ਦਾ ਵਿਧਾਇਕ ਬਣਾਉਣ ਲਈ ਉਤਾਵਲੇ ਹਨ।