ਪੱਤਰ ਪ੍ਰੇਰਕ
ਬਨੂੜ, 23 ਜੂਨ
ਪਾਵਰਕੌਮ ਦੇ ਬਨੂੜ ਸਬ-ਡਿਵੀਜ਼ਨ ਦੇ ਐੱਸਡੀਓ ਨਵਜੋਤ ਸਿੰਘ ਦੀ ਅਗਵਾਈ ਹੇਠਲੀ ਟੀਮ ਨੇ ਪਿੰਡ ਧਰਮਗੜ੍ਹ ਦੇ ਇੱਕ ਕਿਸਾਨ ਨੂੰ 1 ਲੱਖ 45 ਹਜ਼ਾਰ ਦਾ ਜੁਰਮਾਨਾ ਕੀਤਾ ਹੈ। ਐੱਸਡੀਓ ਨਵਜੋਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਪਿੰਡ ਧਰਮਗੜ੍ਹ ਦਾ ਵਸਨੀਕ ਹਰਮਨਜੀਤ ਸਿੰਘ ਟਰਾਂਸਫਾਰਮਰ ਤੋਂ ਸਿੱਧੀ ਕੁੰਡੀ ਲਗਾ ਕੇ ਜਾਅਲੀ ਢੰਗ ਨਾਲ ਆਪਣੀ ਮੋਟਰ ਚਲਾ ਰਿਹਾ ਹੈ। ਐੱਸਡੀਓ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਨੇ ਤੁਰੰਤ ਕੁੰਡੀ ਵਾਲੀ ਤਾਰ ਅਤੇ ਮੋਟਰ ਦਾ ਸਟਾਰਟਰ ਆਪਣੇ ਕਬਜ਼ੇ ਵਿਚ ਲੈ ਲਿਆ ਹੈ।