ਨਿੱਜੀ ਪੱਤਰ ਪ੍ਰੇਰਕ
ਜ਼ੀਰਕਪੁਰ, 2 ਨਵੰਬਰ
ਇਥੋਂ ਦੇ ਢਕੋਲੀ ਖੇਤਰ ਵਸਨੀਕ ਇਕ ਔਰਤ ਦੀ ਮੋਟਰਸਾਈਕਲ ਸਵਾਰ ਝਪਟਮਾਰ ਗਲ ਵਿੱਚ ਪਾਈ ਸੋਨੇ ਦੀ ਚੇਨ ਝਪਟ ਕੇ ਫ਼ਰਾਰ ਹੋ ਗਏ। ਸ਼ਿਕਾਇਤਕਰਤਾ ਔਰਤ ਆਪਣੇ ਪਤੀ ਨਾਲ ਖਰੀਦਾਰੀ ਕਰਨ ਲਈ ਗਈ ਸੀ ਜਿਸ ਦੌਰਾਨ ਵਾਪਸੀ ਵੇਲੇ ਉਸਦੀ ਚੇਨ ਝਪਟ ਲਈ। ਮਾਮਲੇ ਦੀ ਜਾਣਕਾਰੀ ਦਿੰਦਿਆਂ ਵਿਜੈ ਵਧਵਾ ਵਾਸੀ ਸਪੈਂਗਲ ਹਾਈਟਸ ਢਕੋਲੀ ਨੇ ਦੱਸਿਆ ਕਿ ਉਹ ਬੀਤੇ ਦਿਨ ਆਪਣੀ ਪਤਨੀ ਨੀਰਜ ਵਧਵਾ ਨਾਲ ਸੁਸ਼ਮਾ ਕੈਪੀਟਲ ਮਾਲ ਵਿੱਚ ਖਰੀਦਾਰੀ ਕਰਨ ਲਈ ਗਿਆ ਸੀ। ਉਸਦੀ ਪਤਨੀ ਖਰੀਦਾਰੀ ਕਰ ਕੇ ਬਾਹਰ ਮੋਟਰਸਾਈਕਲ ਕੋਲ ਉਸਦੀ ਉਡੀਕ ਕਰ ਰਹੀ ਸੀ। ਇਸ ਦੌਰਾਨ ਮੋਟਰਸਾਈਕਲ ਸਵਾਰ ਦੋ ਝਪਟਮਾਰ ਨੌਜਵਾਨ ਆਏ ਜਿਨ੍ਹਾਂ ਨੇ ਆਉਂਦੇ ਹੀ ਉਸਦੀ ਪਤਨੀ ਦੇ ਗਲ ਵਿੱਚ ਪਾਈ ਸੋਨੇ ਦੀ ਚੇਨ ਝਪਟ ਲਈ ਤੇ ਫਰਾਰ ਹੋ ਗਏ।