ਕਰਮਜੀਤ ਸਿੰਘ ਚਿੱਲਾ
ਐੱਸਏਐੱਸ ਨਗਰ (ਮੁਹਾਲੀ), 2 ਅਗਸਤ
ਭਾਸ਼ਾ ਵਿਭਾਗ ਪੰਜਾਬ ਦੇ ਜ਼ਿਲ੍ਹਾ ਭਾਸ਼ਾ ਦਫ਼ਤਰ ਵੱਲੋਂ ਅੱਜ ਸਾਵਣ ਕਵੀ ਦਰਬਾਰ ਕਰਵਾਇਆ ਗਿਆ। ਸਮਾਗਮ ਦੀ ਪ੍ਰਧਾਨਗੀ ਬਾਬੂ ਰਾਮ ਦੀਵਾਨਾ ਨੇ ਕੀਤੀ। ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਪ੍ਰੀਤ ਕੰਵਲ ਸਿੰਘ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਮੁਹਾਲੀ ਤੋਂ ਇਲਾਵਾ ਹੋਰ ਜ਼ਿਲ੍ਹਿਆਂ ਦੇ ਕਵੀਆਂ ਨੇ ਵੀ ਵੱਡੇ ਪੱਧਰ ’ਤੇ ਸ਼ਿਰਕਤ ਕੀਤੀ। ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਦਵਿੰਦਰ ਸਿੰਘ ਬੋਹਾ ਨੇ ਸਾਰਿਆਂ ਦਾ ਸਵਾਗਤ ਕਰਦਿਆਂ ਵਿਭਾਗ ਦੇ ਕਾਰਜਾਂ ਬਾਰੇ ਜਾਣਕਾਰੀ ਦਿੱਤੀ। ਕਵੀ ਦਰਬਾਰ ਵਿੱਚ ਸਮੁੱਚੇ ਕਵੀਆਂ ਨੇ ਸਾਉਣ ਨਾਲ ਸਬੰਧਤ ਕਵਿਤਾਵਾਂ, ਗੀਤ, ਬੋਲੀਆਂ ਆਦਿ ਦੀ ਸ਼ਾਨਦਾਰ ਪੇਸ਼ਕਾਰੀ ਕੀਤੀ ਗਈ। ਇਸ ਮੌਕੇ ਦਰਸ਼ਨ ਸਿੰਘ ਸਿੱਧੂ, ਬਲਦੇਵ ਸਿੰਘ ਬਿੰਦਰਾ, ਦੇਸ ਰਾਜ ਛਾਜਲੀ, ਮਨਜੀਤ ਕੌਰ ਮੁਹਾਲੀ, ਅਮਰਜੀਤ ਪਟਿਆਲਵੀ, ਸੁਰਜੀਤ ਕੌਰ ਬੈਂਸ, ਅਮਰਜੀਤ ਕੌਰ, ਗੁਰਪ੍ਰੀਤ ਸਿੰਘ ਨਿਆਮੀਆਂ, ਗੁਰਮਾਨ ਸੈਣੀ, ਦਵਿੰਦਰ ਕੌਰ ਢਿੱਲੋਂ, ਬਲਜੀਤ ਫਿੱਡਿਆਂਵਾਲਾ, ਇੰਜ. ਮਨਜੀਤ ਸਿੰਘ ਗਿੱਲ, ਸਤਵਿੰਦਰ ਸਿੰਘ ਧੜਾਕ, ਗੁਰਦਰਸ਼ਨ ਸਿੰਘ ਮਾਵੀ, ਪ੍ਰੋ. ਗੁਰਜੋਧ ਕੌਰ, ਆਰਕੇ ਭਗਤ, ਬਲਜਿੰਦਰ ਕੌਰ ਸ਼ੇਰਗਿੱਲ, ਭਗਤ ਰਾਮ ਰੰਗਾੜਾ, ਭੁਪਿੰਦਰ ਬੇਕਸ ਅਤੇ ਬਹਾਦਰ ਸਿੰਘ ਗੋਸਲ ਨੇ ਆਪਣੀਆਂ ਕਾਵਿ-ਰਚਨਾਵਾਂ ਨਾਲ ਹਾਜ਼ਰੀ ਲਗਵਾਈ।
ਸਾਹਿਤ ਚਿੰਤਨ ਦੀ ਇਕੱਤਰਤਾ ਸੱਤ ਨੂੰ
ਚੰਡੀਗੜ੍ਹ (ਟਨਸ): ਸਾਹਿਤ ਚਿੰਤਨ ਚੰਡੀਗੜ੍ਹ ਦੀ ਅਗਸਤ ਮਹੀਨੇ ਦੀ ਇਕੱਤਰਤਾ ਸੱਤ ਅਗਸਤ ਐਤਵਾਰ ਨੂੰ ਬਾਬਾ ਭਾਗ ਸਿੰਘ ਸੱਜਣ ਯਾਦਗਾਰ, #2001, ਸੈਕਟਰ 20-ਸੀ, ਚੰਡੀਗੜ੍ਹ ਵਿੱਚ ਹੋਵੇਗੀ। ਇਸ ਮੌਕੇ ਡਾ. ਕਿਰਨਜੀਤ ਕੌਰ ਸ੍ਰੀ ਗੁਰਚਰਨ ਨੂਰਪੁਰ ਦੇ ਨਾਵਲ ‘ਸੁਕਰਾਤ ਕਦੇ ਮਰਦਾ ਨਹੀਂ’ ਬਾਰੇ ਸੰਖੇਪ ਚਰਚਾ ਕਰਨਗੇ। ਗੁਰਚਰਨ ਨੂਰਪੁਰ ਵੀ ਸਰੋਤਿਆਂ ਦੇ ਸਨਮੁੱਖ ਹੋਣਗੇ। ਜੰਗ ਬਹਾਦੁਰ ਗੋਇਲ ਇਕੱਤਰਤਾ ਦੀ ਪ੍ਰਧਾਨਗੀ ਕਰਨਗੇ।