ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 9 ਅਕਤੂਬਰ
ਇੱਥੋਂ ਦੇ ਮਨੀਮਾਜਰਾ ਵਿੱਚ ਸਥਿਤ ਸੈਨੇਟਰੀ ਦੀ ਦੁਕਾਨ ਵਿੱਚ ਨੌਕਰ ਨੇ ਹੱਥ ਸਾਫ ਕਰ ਦਿੱਤਾ ਹੈ। ਇਸ ਬਾਰੇ ਜਾਣਕਾਰੀ ਮਿਲਦਿਆਂ ਹੀ ਮਨੀਮਾਜਰਾ ਦੀ ਪੁਲੀਸ ਨੇ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਕੇਸ ਦੁਕਾਨ ਮਾਲਕ ਅਸ਼ੋਕ ਬਾਂਸਲ ਦੀ ਸ਼ਿਕਾਇਤ ’ਤੇ ਦਰਜ ਕੀਤਾ ਹੈ। ਸ਼ਿਕਾਇਤਕਰਤਾ ਦਾ ਕਹਿਣਾ ਸੀ ਕਿ ਉਸ ਦੁਕਾਨ ’ਤੇ ਕੰਮ ਕਰਨ ਵਾਲਾ ਵਿਅਕਤੀ ਦੁਕਾਨ ਵਿੱਚੋਂ ਮੋਬਾਈਲ ਫੋਨ, ਦੋ ਟੈਬ, ਕਾਰ ਦੀ ਚਾਬੀ ਅਤੇ ਕੁਝ ਰੁਪਏ ਲੈ ਕੇ ਫਰਾਰ ਹੋ ਗਿਆ ਹੈ। ਮਨੀਮਾਜਰਾ ਪੁਲੀਸ ਨੇ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਘਰ ਵਿੱਚੋਂ ਗਹਿਣੇ ਤੇ ਨਕਦੀ ਚੋਰੀ
ਚੰਡੀਗੜ੍ਹ: ਇੱਥੇ ਇੰਦਰਾ ਕਲੋਨੀ ਮਨੀਮਾਜਰਾ ਵਿੱਚ ਸਥਿਤ ਘਰ ਵਿੱਚੋਂ ਲੱਖਾਂ ਰੁਪਏ ਦੇ ਗਹਿਣੇ ਅਤੇ ਨਕਦੀ ਚੋਰੀ ਹੋ ਗਈ। ਇਸ ਬਾਰੇ ਘਰ ਦੀ ਮਾਲਕਨ ਔਰਤ ਨੇ ਪੁਲੀਸ ਨੂੰ ਕੀਤੀ ਸ਼ਿਕਾਇਤ ਵਿੱਚ ਦੱਸਿਆ ਕਿ ਕੋਈ ਉਸ ਦੇ ਘਰ ਵਿੱਚੋਂ ਪਰਸ ਚੋਰੀ ਕਰ ਕੇ ਲੈ ਗਿਆ ਹੈ, ਪਰਸ ਵਿੱਚ ਇਕ ਸੋਨੇ ਦੀ ਚੇਨ, ਦੋ ਸੋਨੇ ਦੀਆਂ ਚੂੜੀਆਂ, ਦੋ ਸੋਨੇ ਦੀਆਂ ਮੁੰਦਰੀਆਂ, ਇਕ ਲੱਖ ਰੁਪਏ ਨਕਦ ਅਤੇ ਹੋਰ ਜ਼ਰੂਰੀ ਦਸਤਾਵੇਜ਼ ਸਨ। ਮਨੀਮਾਜਰਾ ਪੁਲੀਸ ਨੇ ਉਕਤ ਸ਼ਿਕਾਇਤ ’ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। -ਟ੍ਰਿਬਿਊਨ ਨਿਊਜ਼ ਸਰਵਿਸ