ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 27 ਅਕਤੂਬਰ
ਚੰਡੀਗੜ੍ਹ ’ਚ ਸਥਿਤ 12 ਵਿੰਗ ਏਅਰ ਫੋਰਸ ਸਟੇਸ਼ਨ ’ਚ ਬਿਨਾਂ ਪ੍ਰਵਾਨਗੀ ਦਾਖਲ ਹੋਣ ਵਾਲੇ ਨੌਜਵਾਨ ਨੂੰ ਸੁਰੱਖਿਆ ਕਰਮੀਆਂ ਨੇ ਕਾਬੂ ਕਰ ਲਿਆ। ਪੁਲੀਸ ਨੇ ਨੌਜਵਾਨ ਖ਼ਿਲਾਫ਼ ਕੇਸ ਦਰਜ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਮੁਲਜ਼ਮ ਦੀ ਪਛਾਣ ਮੋਹਿਤ ਕੁਮਾਰ ਵਾਸੀ ਯੂਪੀ ਵਜੋਂ ਹੈ। ਇਹ ਕਾਰਵਾਈ ਥਾਣਾ ਸੈਕਟਰ 31 ਦੀ ਪੁਲੀਸ ਨੇ ਜੇ ਜੇ ਸਿੰਘ, ਗਰੁੱਪ ਕੈਪਟਨ ਸਟੇਸ਼ਨ ਸੁਰੱਖਿਆ ਅਫ਼ਸਰ, 12 ਵਿੰਗ ਏਅਰ ਫੋਰਸ ਸਟੇਸ਼ਨ ਦੀ ਸ਼ਿਕਾਇਤ ’ਤੇ ਕੀਤੀ ਹੈ। ਸ਼ਿਕਾਇਤਕਰਤਾ ਦਾ ਕਹਿਣਾ ਸੀ ਕਿ ਮੁਲਜ਼ਮ ਬਿਨਾਂ ਪ੍ਰਵਾਨਗੀ 12 ਵਿੰਗ ਏਅਰ ਫੋਰਸ ਸਟੇਸ਼ਨ ਚੰਡੀਗੜ੍ਹ ’ਚ ਦਾਖਲ ਹੋ ਗਿਆ ਜਿਸ ਦੇ ਸਰੀਰ ਦੇ ਟੈਟੂ ਛਾਪੇ ਹੋਏ ਸਨ।