ਮੁੱਲਾਂਪੁਰ ਗਰੀਬਦਾਸ: ਆਮ ਆਦਮੀ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਮਾਸਟਰ ਜਗਦੇਵ ਸਿੰਘ ਮਲੋਆ ਦੀ ਅਗਵਾਈ ਵਿੱਚ ਇੱਥੇ ਨਵਾਂ ਗਾਉਂ ਵਿੱਚ ਪਾਰਟੀ ਦਫ਼ਤਰ ਖੋਲ੍ਹਿਆ ਗਿਆ ਹੈ। ਨਗਰ ਪੰਚਾਇਤ ਨਵਾਂ ਗਾਉਂ ਦੇ ਸਾਬਕਾ ਪ੍ਰਧਾਨ ਹਰਬੰਤ ਸਿੰਘ ਬਾਜਵਾ ਨੇ ਆਪ ਦੀ ਮੁਹਿੰਮ ਪੂਰੀ ਤਰ੍ਹਾਂ ਭਖਾ ਦਿੱਤੀ ਹੈ। ਇਸ ਮੌਕੇ ਉਮੀਦਵਾਰ ਬਿਮਲਾ ਜੈਸਵਾਲ,ਮੀਨਾ ਵਰਮਾ, ਕੁਲਵੰਤ ਕੌਰ, ਕੁਲਵੰਤ ਸਿੰਘ,ਜੋਗਿੰਦਰ ਸਿੰਘ ਨੇ ਰਲ ਕੇ ਆਪ ਹੀ ਆਪਣੇ ਦਫਤਰ ਦਾ ਉਦਘਾਟਨ ਰੀਬਨ ਕੱਟ ਕੇ ਕੀਤਾ। -ਪੱਤਰ ਪ੍ਰੇਰਕ