ਪੱਤਰ ਪ੍ਰੇਰਕ
ਬਨੂੜ, 27 ਜੁਲਾਈ
ਪਿੰਡ ਬੂਟਾ ਸਿੰਘ ਵਾਲਾ ਵਾਸੀ ਨੇ ਕਿਸਾਨ ਸੰਘਰਸ਼ ਵਿੱਚ ਸਿੰਘੂ ਹੱਦ ’ਤੇ ਪਿੰਡ ਧਰਮਗੜ੍ਹ, ਸੂਰਜਗੜ੍ਹ, ਛੜਬੜ੍ਹ, ਮੋਹੀ, ਬਾਂਡਿਆ ਬਸੀ, ਕਨੌੜ ਅਤੇ ਘੜਾਮਾ ਨਾਲ ਮਿਲ ਕੇ ਸਾਂਝਾ ਲੰਗਰ ਚਲਾ ਰਹੇ ਪਿੰਡ ਵਾਸੀਆਂ ਦੀ ਸਹੂਲਤ ਲਈ ਏਅਰਕੰਡੀਸ਼ਨਡ ਟਰਾਲੀ ਤਿਆਰ ਕਰਾਈ ਹੈ। ਸਰਪੰਚ ਭੁਪਿੰਦਰ ਸਿੰਘ ਦੀ ਅਗਵਾਈ ਹੇਠ ਕਿਸਾਨਾਂ ਦਾ ਜਥਾ ਅੱਜ ਨਵੀਂ ਟਰਾਲੀ ਵਿੱਚ ਦਿੱਲੀ ਲਈ ਰਵਾਨਾ ਹੋਇਆ। ਟਰਾਲੀ ਉੱਪਰ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਲਈ ਨਾਅਰੇ ਲਿਖੇ ਗਏ ਹਨ। ਸਰਪੰਚ ਨੇ ਦੱਸਿਆ ਕਿ ਖੇਤੀ ਕਾਨੂੰਨ ਰੱਦ ਹੋਣ ਤੱਕ ਲੰਗਰ ਚੱਲਦਾ ਰਹੇਗਾ।