ਪੱਤਰ ਪ੍ਰੇਰਕ
ਖਰੜ, 16 ਅਗਸਤ
ਸਦਰ ਪੁਲੀਸ ਖਰੜ ਨੇ 2 ਕਿਲੋ 600 ਗ੍ਰਾਮ ਅਫੀਮ ਸਮੇਤ ਇੱਕ ਵਿਅਕਤੀ ਨੂੰ ਕਾਬੂ ਕੀਤਾ ਹੈ। ਇਸ ਸਬੰਧੀ ਥਾਣਾ ਮੁਖੀ ਯੋਗੇਸ਼ ਕੁਮਾਰ ਨੇ ਦੱਸਿਆ ਕਿ ਇਹ ਕਾਰਵਾਈ ਗੁਪਤ ਸੂਚਨਾ ਦੇ ਆਧਾਰ ’ਤੇ ਕੀਤੀ ਗਈ ਹੈ। ਸੂਚਨਾ ਮਿਲੀ ਸੀ ਕਿ ਇਸਰਾਰ ਖਾਨ ਨਾਂ ਦਾ ਵਿਅਕਤੀ ਜੋ ਉਤਰ ਪ੍ਰਦੇਸ਼ ਦਾ ਰਹਿਣਾ ਵਾਲਾ ਹੈ। ਇਸ ਇਲਾਕੇ ਵਿਚ ਅਫੀਮ ਸਪਲਾਈ ਕਰਦਾ ਹੈ। ਉਹ ਅੱਜ ਵੀ ਅਫੀਮ ਲੈ ਕੇ ਇਸ ਇਲਾਕੇ ਵਿਚ ਆ ਰਿਹਾ ਹੈ। ਪੁਲੀਸ ਨੇ ਤੁਰੰਤ ਕਾਰਵਾਈ ਕੀਤੀ ਤੇ ਉਸ ਨੂੰ ਕਾਬੂ ਕਰ ਲਿਆ। ਤਲਾਸ਼ੀ ਦੌਰਾਨ ਉਸ ਕੋਲੋਂ 2 ਕਿਲੋ 600 ਗ੍ਰਾਮ ਅਫੀਮ ਬਰਾਮਦ ਹੋਈ। ਪੁਲੀਸ ਨੇ ਮੁਲਜ਼ਮ ਵਿਰੁੱਧ ਕੇਸ ਦਰਜ ਕਰਕੇ ਗ੍ਰਿਫਤਾਰ ਕਰ ਲਿਆ।