ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 22 ਅਗਸਤ
ਭਾਰਤੀ ਹਵਾਈ ਸੈਨਾ ਵੱਲੋਂ 6 ਅਤੇ 8 ਅਕਤੂਬਰ ਨੂੰ ਚੰਡੀਗੜ੍ਹ ਵਿੱਚ ਏਅਰ ਫੋਰਸ ਡੇਅ ਪਰੇਡ ਮਨਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਮੌਕੇ ਹਵਾਈ ਸੈਨਾ ਦੇ ਜਵਾਨ ਵੱਖ-ਵੱਖ ਕਿਸਮ ਦੇ ਜਹਾਜ਼ਾਂ ਰਾਹੀ ਪ੍ਰਦਰਸ਼ਨ ਕਰਨਗੇ। ਸਿਟੀ ਬਿਊਟੀਫੁੱਲ ਵਿੱਚ ਏਅਰ ਫੋਰਸ ਡੇਅ ’ਤੇ ਹੋਣ ਵਾਲੀ ਪਰੇਡ ਦੀਆਂ ਤਿਆਰੀਆਂ ਸਬੰਧੀ ਯੂਟੀ ਪ੍ਰਸ਼ਾਸਨ ਅਤੇ ਹਵਾਈ ਸੈਨਾ ਦੇ ਅਧਿਕਾਰੀਆਂ ਵਿਚਕਾਰ ਕੁਆਰਡੀਨੇਸ਼ਨ ਕਮੇਟੀ ਬਣਾਈ ਗਈ ਹੈ, ਜਿਸ ਨੇ ਅੱਜ ਮੀਟਿੰਗ ਕਰਦਿਆਂ ਸਮਾਗਮ ਦੀਆਂ ਤਿਆਰੀਆਂ ਲਈ ਸੁਖਨਾ ਝੀਲ ਅਤੇ ਹੋਰਨਾਂ ਥਾਵਾਂ ਦਾ ਜਾਇਜ਼ਾ ਲਿਆ ਤੇ ਇਸ ਸਬੰਧੀ ਨਿਰਦੇਸ਼ ਜਾਰੀ ਕੀਤੇ।