ਚੰਡੀਗੜ੍ਹ, 30 ਜੁਲਾਈ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਇਥੇ ਤਸਕਰੀ ਅਤੇ ਰਾਸ਼ਟਰੀ ਸੁਰੱਖਿਆ ਬਾਰੇ ਕਾਨਫਰੰਸ ਵਿੱਚ ਕਿਹਾ ਕਿ ਕੇਂਦਰ ਨੇ ਨਸ਼ਿਆਂ ‘ਤੇ ਜ਼ੀਰੋ ਟਾਲਰੈਂਸ ਦੀ ਨੀਤੀ ਅਪਣਾਈ ਹੈ, ਜਿਸ ਦੇ ਨਤੀਜੇ ਸਾਹਮਣੇ ਆ ਰਹੇ ਹਨ।ਨਸ਼ਿਆਂ ਵਿਰੁੱਧ ਲੜਾਈ ਸਹੀ ਦਿਸ਼ਾ ਵੱਲ ਵਧ ਰਹੀ ਹੈ। ਕਾਨਫਰੰਸ ਦੌਰਾਨ ਦਿੱਲੀ, ਚੇਨਈ, ਗੁਹਾਟੀ ਅਤੇ ਕੋਲਕਾਤਾ ਵਿੱਚ ਐੱਨਸੀਬੀ ਟੀਮਾਂ ਵੱਲੋਂ ਜ਼ਬਤ ਕੀਤੀਆਂ 30,000 ਕਿਲੋਗ੍ਰਾਮ ਤੋਂ ਵੱਧ ਨਸ਼ੀਲੇ ਪਦਾਰਥਾਂ ਨੂੰ ਸਾੜਿਆ ਜਾਵੇਗਾ।