ਰਾਮ ਸਰਨ ਸੂਦ
ਅਮਲੋਹ, 2 ਜੂਨ
ਮੰਡੀ ਗੋਬਿੰਦਗੜ੍ਹ ਦੇ ਅਮਲੋਹ ਰੋਡ ਇਲਾਕੇ ਸਥਿਤ ਪਿੰਡ ਤੂਰਾ ਸਥਿਤ ਸਰਕਾਰੀ ਕਾਲਜ ਦੇ ਸਾਹਮਣੇ ਗੋਬਿੰਦ ਕਰਿਆਨਾ ਸਟੋਰ ਦੇ ਮਾਲਕ ਗੋਬਿੰਦ ਗੁਪਤਾ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ 2 ਲੁਟੇਰਿਆਂ ਵੱਲੋਂ ਲਹੂ-ਲੁਹਾਣ ਕਰ ਦਿੱਤਾ ਗਿਆ। ਜ਼ਖ਼ਮੀ ਗੋਬਿੰਦ ਗੁਪਤਾ ਨੂੰ ਮੁੱਢਲਾ ਇਲਾਜ ਦੇ ਕੇ ਲੁਧਿਆਣਾ ਦੇ ਡੀਐੱਮਸੀ ਹਸਪਤਾਲ ਭੇਜਿਆ ਗਿਆ। 2 ਲੁਟੇਰੇ ਕਰਿਆਨਾ ਸਟੋਰ ਦੇ ਮਾਲਕ ਤੋਂ ਕੈਸ਼ ਲੁੱਟਣ ਲਈ ਮੋਟਰਸਾਈਕਲ ’ਤੇ ਆਏ। ਸ਼ਹਿਰ ਵਿਚ ਹੋਈ ਇਸ ਘਟਨਾ ਤੋਂ ਬਾਅਦ ਦੁਕਾਨਦਾਰਾਂ ਵਿਚ ਸਹਿਮ ਦਾ ਮਾਹੌਲ ਹੈ। ਥਾਣਾ ਅਮਲੋਹ ਦੇ ਮੁਖੀ ਅਮਰਵੀਰ ਸਿੰਘ ਨੇ ਦੱਸਿਆ ਕਿ ਦੁਕਾਨਦਾਰ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਲੁਧਿਆਣਾ ਹਸਪਤਾਲ ਭੇਜਿਆ ਗਿਆ ਹੈ।