ਪੱਤਰ ਪ੍ਰੇਰਕ
ਖਰੜ. 7 ਜੁਲਾਈ
ਇੱਥੇ ਦੋ ਮੋਟਰਸਾਈਕਲ ਸਵਾਰਾਂ ਨੇ ਇੱਕ ਔਰਤ ਦੇ ਗਲ ਵਿੱਚੋਂ ਸੋਨੇ ਦੀ ਚੇਨੀ ਖੋਹਣ ਦੀ ਕੋਸ਼ਿਸ਼ ਕੀਤੀ। ਜਾਣਕਾਰੀ ਅਨੁਸਾਰ ਸੀਮਾ ਨਾਂ ਦੀ ਔਰਤ ਸਕੂਟਰੀ ’ਤੇ ਬੱਚਿਆਂ ਨੂੰ ਲਿਆ ਰਹੀ ਸੀ ਕਿ ਜਦੋਂ ਉਹ ਘਰ ਨਜ਼ਦੀਕ ਪਹੁੰਚੀ ਤਾਂ ਇੱਕ ਮੋਟਰਸਾਈਕਲ ’ਤੇ ਸਵਾਰ ਦੋ ਵਿਅਕਤੀਆਂ ਵਿੱਚੋਂ ਇੱਕ ਨੇ ਉਸ ਔਰਤ ਦੇ ਗਲ ਵਿੱਚ ਪਾਈ ਸੋਨੇ ਦੀ ਚੇਨੀ ਖੋਹਣ ਦੀ ਕੋਸ਼ਿਸ਼ ਕੀਤੀ। ਮੋਟਰਸਾਈਕਲ ਚਲਾਉਣ ਵਾਲੇ ਵਿਅਕਤੀ ਨੇ ਹੈਲਮਟ ਲੈ ਕੇ ਆਪਣਾ ਮੂੰਹ ਢਕਿਆ ਹੋਇਆ ਸੀ ਅਤੇ ਪਿੱਛੇ ਬੈਠਾ ਵਿਅਕਤੀ ਕੁਝ ਦੂਰੀ ’ਤੇ ਪਹਿਲਾਂ ਉਤਰ ਗਿਆ ਅਤੇ ਪੈਦਲ ਅੱਗੇ ਲੰਘ ਗਿਆ। ਫਿਰ ਇੱਕਦਮ ਪਲਟ ਕੇ ਵਾਪਸ ਆਇਆ ਅਤੇ ਚੇਨੀ ਝਪਟਣ ਦੀ ਕੋਸ਼ਿਸ਼ ਕੀਤੀ ਪਰ ਉਹ ਕਾਮਯਾਬ ਨਹੀਂ ਹੋ ਸਕਿਆ।