ਪੱਤਰ ਪ੍ਰੇਰਕ
ਖਰੜ, 29 ਮਾਰਚ
ਬਿਲਡਰਜ਼ ਐਂਡ ਡਿਵੈਲਪਰਜ਼ ਵੈੱਲਫੇਅਰ ਐਸੋਸੀਏਸ਼ਨ ਆਫ ਖਰੜ ਦੀ ਮੀਟਿੰਗ ਬੀਤੀ ਸ਼ਾਮ ਇੱਥੇ ਇੱਕ ਹੋਟਲ ਵਿੱਚ ਹੋਈ, ਜਿਸ ਵਿੱਚ ਫਲੈਟਾਂ ਦੀਆਂ ਕੀਮਤਾਂ 10 ਫੀਸਦੀ ਵਧਾਉਣ ਦਾ ਫ਼ੈਸਲਾ ਕੀਤਾ ਗਿਆ। ਐਸੋਸੀਏਸ਼ਨ ਦੇ ਪ੍ਰਧਾਨ ਡਾ. ਅੰਮ੍ਰਿਤ ਬਾਂਸਲ ਨੇ ਦੱਸਿਆਂ ਕਿ ਕੋਵਿਡ-19 ਮਹਾਮਾਰੀ ਸ਼ੁਰੂ ਹੋਣ ਤੋਂ ਪਹਿਲਾਂ ਦੇ ਮੁਕਾਬਲੇ ਇਸ ਸਮੇਂ ਸਮੇਂ ਸਟੀਲ ਦੀਆਂ ਕੀਮਤਾਂ 121 ਫੀਸਦੀ, ਸੀਮਿੰਟ ਦੀਆਂ 121.39 , ਇਲੈਕਟ੍ਰਿਕ ਵਾਈਰ ਦੀਆਂ 33.33 ਫ਼ੀਸਦੀ, ਪਲੰਬਿੰਗ ਸਮੱਗਰੀ ਦੀਆਂ 150 ਫੀਸਦੀ, ਸੀਪੀਫਿਟਿੰਗ ਅਤੇ ਐਲੂਮੀਨੀਅਮ ਸਮੱਗਰੀ ਦੀਆਂ 50-50 ਫੀਸਦੀ, ਫਾਇਰ ਫਾਈਟਿੰਗ ਸਟੀਲ ਦੀਆਂ 64.77 ਫੀਸਦੀ, ਰੰਗ-ਰੋਗਨ ਦੀਆਂ 71.64 ਫੀਸਦੀ ਆਦਿ ਦੀਆਂ ਕੀਮਤਾਂ ਵਧੀਆਂ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਦਰਾਂ ਦੇ ਵਾਧੇ ਦੇ ਚੱਲਦਿਆਂ ਫਲੈਟਾਂ ਦੀ ਉਸਾਰੀ ਨੂੰ ਇਸ ਰੇਟ ਉਤੇ ਅੱਗੇ ਵਧਾਉਣਾ ਵਿਵਹਾਰਕ ਨਹੀਂ ਹੈ। ਇਸ ਲਈ ਖਰੜ ਦੀ ਬਿਲਡਰਜ ਐਂਡ ਡਿਵੈਲਪਰਜ ਵੈਲਫੇਅਰ ਐਸੋਸੀਏਸਨ ਨੇ ਫਲੈਟਾਂ ਦੇ ਰੇਟਾਂ ਵਿੱਚ 10 ਫੀਸਦੀ ਵਾਧਾ ਕਰਨ ਦਾ ਫੈਸਲਾ ਕੀਤਾ ਹੈ।