ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 19 ਮਾਰਚ
ਹਾਈ ਕੋਰਟ ਦੇ ਹੁਕਮਾਂ ਦੇ ਬਾਵਜੂਦ ਸੈਕਟਰ-26 ਦੀ ਅਨਾਜ ਮੰਡੀ ਵਿੱਚ ਪਾਰਕਿੰਗ ਫੀਸ ਵਸੂਲਣ ਵਾਲਿਆਂ ਖ਼ਿਲਾਫ਼ ਚੰਡੀਗੜ੍ਹ ਪੁਲੀਸ ਨੇ ਕੇਸ ਦਰਜ ਕੀਤਾ ਹੈ। ਇਹ ਕਾਰਵਾਈ ਥਾਣਾ ਸੈਕਟਰ-26 ਦੀ ਪੁਲੀਸ ਨੇ ਕੀਤੀ ਹੈ। ਪੁਲੀਸ ਵੱਲੋਂ ਨਾਮਜ਼ਦ ਕੀਤੇ ਗਏ ਮੁਲਜ਼ਮਾਂ ਵਿਚ ਮੁਹੰਮਦ ਇਦਰੀਸ਼ ਖਾਨ, ਜਾਹਿਦ ਸਿਕੰਦਰ, ਆਮਿਰ, ਮੰਦੀਪ, ਪਾਰਕਿੰਗ ਠੇਕੇਦਾਰ ਅਤੇ ਮਾਰਕੀਟ ਕਮੇਟੀ ਦੇ ਅਧਿਕਾਰੀ ਸ਼ਾਮਲ ਹਨ। ਅਮਿਤ ਕੁਮਾਰ ਬਾਂਸਲ ਵਾਸੀ ਅਨਾਜ ਮੰਡੀ, ਸੈਕਟਰ-26 ਤੇ ਹੋਰਨਾਂ ਨੇ ਅਦਾਲਤ ਵਿਚ ਅਰਜ਼ੀ ਦਾਇਰ ਕਰ ਕੇ ਕਿਹਾ ਸੀ ਕਿ ਉਕਤ ਵਿਅਕਤੀ ਬਿਨਾ ਕਿਸੇ ਪ੍ਰਵਾਨਗੀ ਤੋਂ ਮੰਡੀ ਵਿੱਚ ਦਾਖਲ ਹੋਣ ਵਾਲਿਆਂ ਦੀ ਪਰਚੀ ਕੱਟ ਰਹੇ ਹਨ।