ਖਰੜ: ਇੱਥੋਂ ਦੀ ਸਦਰ ਪੁਲੀਸ ਨੇ ਰਾਹ ਜਾਂਦੇ ਰਾਹਗੀਰਾਂ ਤੋਂ ਮੋਬਾਈਲ ਖੋਹ ਕੇ ਫਰਾਰ ਹੋ ਜਾਣ ਦੇ ਦੋਸ਼ ਹੇਠ ਹਰਮਨਦੀਪ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ। ਐੱਸਆਈ ਜਸਮੇਰ ਸਿੰਘ ਨੇ ਦੱਸਿਆ ਕਿ ਗੁਪਤ ਸੂਚਨਾ ਪ੍ਰਾਪਤ ਹੋਈ ਸੀ ਕਿ ਹਰਮਨਦੀਪ ਸਿੰਘ ਅਤੇ ਸੁੱਖੀ ਨਾਂ ਦੇ 2 ਮੁਲਜ਼ਮ ਰਾਹਗੀਰਾਂ ਤੋਂ ਮੋਟਰਸਾਈਕਲ ’ਤੇ ਸਵਾਰ ਹੋ ਕੇ ਫੋਨ ਖੋਹ ਲੈਂਦੇ ਹਨ ਅਤੇ ਅੱਜ ਵੀ ਇਸ ਖੇਤਰ ਵਿੱਚ ਘੁੰਮ ਰਹੇ ਹਨ। ਪੁਲੀਸ ਨੇ ਤੁਰੰਤ ਕਾਰਵਾਈ ਕੀਤੀ ਅਤੇ ਉਨ੍ਹਾਂ ਵਿਰੁੱਧ ਕੇਸ ਦਰਜ ਕੀਤਾ ਹੈ ਅਤੇ ਹਰਮਨਦੀਪ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ। ਜਦੋਂਕਿ ਸੁੱਖੀ ਭਜਣ ਵਿੱਚ ਕਾਮਯਾਬ ਹੋ ਗਿਆ। ਉਨ੍ਹਾਂ ਦੱਸਿਆਂ ਕਿ ਮੁਲਜ਼ਮ ਕੋਲੋਂ ਚੋਰੀ ਕੀਤੇ ਗਏ 12 ਮੋਬਾਈਲ ਬਰਾਮਦ ਹੋਏ ਹਨ। -ਪੱਤਰ ਪ੍ਰੇਰਕ