ਨਿੱਜੀ ਪੱਤਰ ਪ੍ਰੇਰਕ
ਡੇਰਾਬੱਸੀ, 10 ਅਕਤੂਬਰ
ਉਤਰਾਂਚਲ ਸਭਾ ਵੱਲੋਂ ਰਾਮਲੀਲਾ ਦਾ ਮੰਚਨ ਬਰਵਾਲਾ ਸੜਕ ’ਤੇ ਸੈਣੀ ਭਵਨ ਵਿੱਚ ਕੀਤਾ ਜਾ ਰਿਹਾ ਹੈ। ਬੀਤੀ ਰਾਤ ਅਸ਼ੋਕ ਵਾਟਿਕਾ ਦਾ ਸ਼ਾਨਦਾਰ ਮੰਚਨ ਕੀਤਾ ਗਿਆ। ਇਸ ਦੌਰਾਨ ਥਾਣਾ ਮੁਖੀ ਮਨਦੀਪ ਸਿੰਘ ਨੇ ਰਾਮਲੀਲਾ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਉਤਰਾਂਚਲ ਸਭਾ ਵੱਲੋਂ ਉਨ੍ਹਾਂ ਦਾ ਸਨਮਾਨ ਕੀਤਾ ਗਿਆ।
ਰਾਮਲੀਲਾ ਵਿੱਚ ਹਨੂੰਮਾਨ ਬਾਗ਼ ਦੇ ਫਲਾਂ ਨੂੰ ਤੋੜ ਕੇ ਉਸ ਨੂੰ ਤਬਾਹ ਕਰ ਦਿੰਦੇ ਹਨ। ਇਸ ਦੌਰਾਨ ਫ਼ਲਾਂ ਦਾ ਪ੍ਰਸ਼ਾਦ ਪੰਡਾਲ ਵਿਚ ਬੈਠੇ ਸ਼ਰਧਾਲੂਆਂ ਨੂੰ ਆਪਣੇ ਹੱਥਾਂ ਨਾਲ ਵੰਡਿਆ।