ਪੱਤਰ ਪ੍ਰੇਰਕ
ਡੇਰਾਬੱਸੀ, 8 ਫਰਵਰੀ
ਪੁਲੀਸ ਨੇ ਬੰਗਲਾਦੇਸ਼ ਦੇ ਇਕ ਵਸਨੀਕ ਨੂੰ ਕਾਬੂ ਕੀਤਾ ਹੈ ਜੋ ਇਥੇ ਜਾਅਲੀ ਦਸਤਾਵੇਜ਼ਾਂ ਦੇ ਆਧਾਰ ’ਤੇ ਰਹਿ ਰਿਹਾ ਸੀ। ਪੁਲੀਸ ਨੇ ਦੱਸਿਆ ਕਿ ਮੁਲਜ਼ਮ ਕੋਲੋਂ ਜਾਅਲੀ ਆਧਾਰ ਕਾਰਡ ਸਣੇ ਹੋਰ ਦਸਤਾਵੇਜ਼ ਵੀ ਬਰਾਮਦ ਹੋਏ ਹਨ। ਪੁਲੀਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਅਦਾਲਤ ਵਿੱਚ ਪੇਸ਼ ਕਰਕੇ ਪੰਜ ਦਿਨ ਦਾ ਪੁਲੀਸ ਰਿਮਾਂਡ ਹਾਸਲ ਕੀਤਾ ਹੈ। ਮੁਲਜ਼ਮ ਦੀ ਪਛਾਣ ਏਜਾਜ ਹਸਮ ਪੁੱਤਰ ਅਬਦੁਲ ਹਸਮ ਵਾਸੀ ਬੰਗਲਾਦੇਸ਼ ਦੇ ਰੂਪ ਵਿੱਚ ਹੋਈ ਹੈ। ਥਾਣਾ ਮੁਖੀ ਕੁਲਬੀਰ ਸਿੰਘ ਨੇ ਦੱਸਿਆ ਕਿ ਬੰਗਲਾਦੇਸ਼ੀ ਵਸਨੀਕ ਨੇ ਇਥੇ ਐਨੇ ਦਸਤਾਵੇਜ਼ ਕਿਵੇਂ ਬਣਾਏ ਅਤੇ ਉਸ ਵੱਲੋਂ ਇਹ ਦਸਤਾਵੇਜ ਕਿਥੇ ਕਿਥੇ ਵਰਤੇ ਹਨ। ਇਸ ਦੀ ਜਾਂਚ ਕੀਤੀ ਜਾ ਰਹੀ ਹੈ।