ਚੰਡੀਗੜ੍ਹ (ਟ੍ਰਿਬਿਊਨ ਨਿਊਜ਼ ਸਰਵਿਸ): ਭਾਈ ਜੈਤਾ ਜੀ ਫਾਊਂਡੇਸ਼ਨ ਵੱਲੋਂ ‘ਭਾਈ ਜੈਤਾ ਜੀ ਫਾਊਂਡੇਸ਼ਨ ਇੰਡੀਆ ਐਲੂਮਨੀ ਮੀਟ-2024’ ਸੈਕਟਰ-26 ’ਚ ਸਥਿਤ ਸਗਸੀਪਾ ਵਿੱਚ 27 ਅਕਤੂਬਰ ਨੂੰ ਕਰਵਾਈ ਜਾ ਰਹੀ ਹੈ। ਇਸ ਮੌਕੇ ਮੁੱਖ ਮਹਿਮਾਨ ਵਜੋਂ ਕਲਗੀਧਰ ਟਰੱਸਟ ਦੇ ਪ੍ਰਧਾਨ ਤੇ ਬੜੂ ਸਾਹਿਬ ’ਵਰਸਿਟੀ ਦੇ ਵਾਈਸ ਚਾਂਸਲਰ ਡਾ. ਦਵਿੰਦਰ ਸਿੰਘ ਮੁੱਖ ਮਹਿਮਾਨ ਵਜੋਂ ਪਹੁੰਚ ਰਹੇ ਹਨ ਜਦੋਂਕਿ ਏਆਈਪੀਐੱਲ ਗਰੁੱਪ ਦੇ ਐੱਮਡੀ ਤੇ ਚੇਅਰਪਰਸਨ ਦਲਜੀਤ ਸਿੰਘ ਗੁਲਾਟੀ ਵਿਸ਼ੇਸ਼ ਤੌਰ ’ਤੇ ਪਹੁੰਚ ਰਹੇ ਹਨ। ਫਾਊਂਡੇਸ਼ਨ ਦੇ ਸੰਸਥਾਪਕ ਹਰਪਾਲ ਸਿੰਘ ਤੇ ਡਾ. ਬੀਐੱਨਐੱਸ ਵਾਲੀਆ ਨੇ ਪੁਰਾਣੇ ਵਿਦਿਆਰਥੀ ਤੇ ਸਮਾਜ ਸੇਵੀਆਂ ਨੂੰ ਸ਼ਾਮਲ ਹੋਣ ਦੀ ਅਪੀਲ ਕੀਤੀ।