ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 30 ਅਗਸਤ
ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਵੱਲੋਂ ਚੰਡੀਗੜ੍ਹ ਵਿਖੇ ਸਿੱਖ ਵਿਦਵਾਨ ਭਾਈ ਕਾਨ੍ਹ ਸਿੰਘ ਨਾਭਾ ਦਾ 161 ਵਾਂ ਜਨਮ ਦਿਨ ਵਿਚਾਰ ਚਰਚਾ ਦੇ ਰੂਪ ਵਿੱਚ ਮਨਾਇਆ ਗਿਆ। ਸਮਾਗਮ ਦੀ ਪ੍ਰਧਾਨਗੀ ਭਾਈ ਸਾਹਿਬ ਦੇ ਪੜਪੋਤਰੇ ਮੇਜਰ ਆਦਰਸ਼ਪਾਲ ਸਿੰਘ ਨਾਭਾ, ਸਾਬਕਾ ਆਈ.ਏ.ਐੱਸ ਗੁਰਤੇਜ ਸਿੰਘ, ਸਭਾ ਦੇ ਪ੍ਰਧਾਨ ਪ੍ਰੋ. ਸ਼ਾਮ ਸਿੰਘ, ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ, ਡਾ. ਜਗਮੇਲ ਸਿੰਘ ਭਾਠੂਆ ਅਤੇ ਅਮਰਜੀਤ ਸਿੰਘ ਧਵਨ ਵੱਲੋਂ ਕੀਤੀ। ਅਮਰਜੀਤ ਸਿੰਘ ਧਵਨ ਨੇ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਨੇ ਮਹਾਨ ਕੋਸ਼ ਦੇ ਜੋ ਅੰਗਰੇਜ਼ੀ ਅਤੇ ਹਿੰਦੀ ਵਿੱਚ ਅਨੁਵਾਦ ਕਰਵਾਏ ਸਨ, ਉਨਾਂ ਵਿੱਚ ਬੇਸ਼ੁਮਾਰ ਗ਼ਲਤੀਆਂ ਸਨ, ਜੋ ਭਾਈ ਕਾਨ੍ਹ ਸਿੰਘ ਜੀ ਦੇ ਕੰਮ ਨਾਲ ਬੇਇਨਸਾਫ਼ੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਐਡੀਸ਼ਨਾਂ ਨੂੰ ਨਸ਼ਟ ਨਹੀਂ ਕੀਤਾ ਗਿਆ। ਉਨ੍ਹਾਂ ਮਹਾਨ ਕੋਸ਼ ਦੀਆਂ ਇਨ੍ਹਾਂ ਕਾਪੀਆਂ ਤੁਰੰਤ ਨਸ਼ਟ ਕਰਨ ਦੀ ਮੰਗ ਕੀਤੀ। ਇਸ ਮੌਕੇ ਸਿੱਖ ਚਿੰਤਕ ਤੇ ਲੇਖਕ ਰਾਜਵਿੰਦਰ ਸਿੰਘ ਰਾਹੀ, ਗੁਰਤੇਜ ਸਿੰਘ ਆਈ.ਏ.ਐੱਸ, ਸਿੰਘ ਸਭਾ ਦੇ ਪ੍ਰਧਾਨ ਪ੍ਰੋ. ਸ਼ਾਮ ਸਿੰਘ, ਡਾ. ਖੁਸ਼ਹਾਲ ਸਿੰਘ, ਡਾ. ਜਗਮੇਲ ਸਿੰਘ ਭਾਠੂਆ, ਸਾਬਕਾ ਰਾਜਦੂਤ ਪਰੀਪਰੂਨ ਸਿੰਘ, ਡਾ. ਜਸਵੰਤ ਸਿੰਘ. ਡਾ. ਕੁਲਵੰਤ ਸਿੰਘ, ਕਰਨਲ ਜਗਤਾਰ ਸਿੰਘ ਮੁਲਤਾਨੀ, ਹਰਸਿੰਦਰ ਸਿੰਘ, ਪੱਤਰਕਾਰ ਸਰਬਜੀਤ ਸਿੰਘ ਧਾਲੀਵਾਲ, ਪ੍ਰੀਤਮ ਸਿੰਘ ਰੂਪਾਲ, ਹਮੀਰ ਸਿੰਘ ਤੇ ਮਲਕੀਤ ਸਿੰਘ ਬਰਾੜ ਹਾਜ਼ਰ ਸਨ।