ਚੰਡੀਗੜ੍ਹ: ਇਥੋਂ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜੀਏਟ ਪਬਲਿਕ ਸਕੂਲ ਦੀ ਗਿਆਰ੍ਹਵੀਂ ਦੀ ਵਿਦਿਆਰਥਣ ਸ਼ੰਭਵੀ ਸਿਨਹਾ ਨੇ ਵਿਗਿਆਨ ਅਤੇ ਤਕਨਾਲੋਜੀ ਮੰਤਰਾਲੇ ਤੇ ਵਿਗਿਆਨਕ ਤੇ ਉਦਯੋਗਿਕ ਖੋਜ ਪਰਿਸ਼ਦ ਵੱਲੋਂ ਕਰਵਾਏ ਕੌਮੀ ਪੱਧਰ ਦੇ ਵਿਗਿਆਨਕ ਰਚਨਾਤਮਕਤਾ ਮੁਕਾਬਲੇ ਤੇ ਸੀਐੱਸਆਈਆਰ ਜਿਗਿਆਸਾ ਵਿਗਿਆਨ ਮਹਾਉਤਸਵ ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ ਹੈ। ਉਸ ਨੇ ਗਰੀਨ ਹਾਈਡਰੋਜਨ ਤੇ ਇਸ ਦੀਆਂ ਸੰਭਾਵਨਾਵਾਂ ਬਾਰੇ ਐਨੀਮੇਸ਼ਨ ਬਣਾਈ ਹੈ। ਇਸ ਸਬੰਧੀ ਨਵੀਂ ਦਿੱਲੀ ਦੇ ਸੀਐਸਆਈਆਰ ਹੈੱਡਕੁਆਰਟਰ ਵਿਚ ਸਮਾਗਮ ਦੌਰਾਨ ਉਸ ਨੂੰ 20 ਹਜ਼ਾਰ ਨਗ਼ਦ ਇਨਾਮ ਤੇ ਟਰਾਫੀ ਨਾਲ ਸਨਮਾਨਿਆ ਗਿਆ। ਇਹ ਸਨਮਾਨ ਹਾਸਲ ਕਰਨ ਵਾਲੀ ਉਹ ਚੰਡੀਗੜ੍ਹ ਦੀ ਇਕਲੌਤੀ ਵਿਦਿਆਰਥਣ ਹੈ। ਸਿੱਖ ਐਜੂਕੇਸ਼ਨਲ ਸੁਸਾਇਟੀ ਦੇ ਪ੍ਰਧਾਨ ਗੁਰਦੇਵ ਸਿੰਘ ਤੇ ਸਕੱਤਰ ਕਰਨਲ (ਸੇਵਾਮੁਕਤ) ਜਸਮੇਰ ਸਿੰਘ ਬਾਲਾ ਨੇ ਵਿਦਿਆਰਥਣ ਦੀ ਪ੍ਰਾਪਤੀ ਦੀ ਸ਼ਲਾਘਾ ਕੀਤੀ। -ਟਨਸ