ਸ਼ਾਮਲੀ (ਉੱਤਰ ਪ੍ਰਦੇਸ਼), 9 ਸਤੰਬਰ
ਬਾਂਦਰਾਂ ਦੇ ਹਮਲੇ ਤੋਂ ਬਚਣ ਲਈ ਭਾਜਪਾ ਆਗੂ ਦੀ ਪਤਨੀ ਨੇ ਆਪਣੇ ਘਰ ਦੀ ਦੂਜੀ ਮੰਜ਼ਲ ਤੋਂ ਛਾਲ ਮਾਰ ਦਿੱਤੀ ਜਿਸ ਕਾਰਨ ਉਸ ਦੀ ਮੌਤ ਹੋ ਗਈ। ਕੈਰਾਨਾ ਸ਼ਹਿਰ ਵਿੱਚ ਇਹ ਹਾਦਸਾ ਮੰਗਲਵਾਰ ਨੂੰ ਉਸ ਸਮੇਂ ਹੋਇਆ ਜਦੋਂ ਸੁਸ਼ਮਾ ਦੇਵੀ (50) ਆਪਣੇ ਘਰ ਦੀ ਛੱਤ ’ਤੇ ਗਈ। ਇਸੇ ਦੌਰਾਨ ਉਸ ਨੂੰ ਬਾਂਦਰਾਂ ਨੇ ਘੇਰ ਲਿਆ। ਆਪਣੇ ਆਪ ਨੂੰ ਬਚਾਉਣ ਲਈ ਉਸ ਨੇ ਛੱਤ ਤੋਂ ਛਾਲ ਮਾਰ ਦਿੱਤੀ। ਇਸ ਕਾਰਨ ਗੰਭੀਰ ਜ਼ਖ਼ਮੀ ਹੋ ਗਈ ਅਤੇ ਉਸ ਨੇ ਦਮ ਤੋੜ ਦਿੱਤਾ। ਜ਼ਿਕਰਯੋਗ ਹੈ ਕਿ ਸੁਸ਼ਮਾ ਭਾਜਪਾ ਆਗੂ ਅਨਿਲ ਕੁਮਾਰ ਚੌਹਾਨ ਦੀ ਪਤਨੀ ਸੀ। ਜਦੋਂ ਹਾਦਸਾ ਹੋਇਆ, ਭਾਜਪਾ ਆਗੂ ਘਰ ’ਚ ਮੌਜੂਦ ਨਹੀਂ ਸੀ। -ਆਈਏਐੱਨਐੱਸ