ਪੱਤਰ ਪ੍ਰੇਰਕ
ਚੰਡੀਗੜ੍ਹ, 14 ਅਗਸਤ
ਥੈਲੇਸੈਮਿਕ ਚੈਰੀਟੇਬਲ ਟਰੱਸਟ ਚੰਡੀਗੜ੍ਹ ਵੱਲੋਂ 75ਵੇਂ ਆਜ਼ਾਦੀ ਦਿਵਸ ਨੂੰ ਸਮਰਪਿਤ 225ਵਾਂ ਖੂਨਦਾਨ ਅੱਜ ਕੈਂਪ ਇੱਥੇ ਪੀਜੀਆਈ ਦੇ ਖੂਨਦਾਨ ਕੇਂਦਰ ਵਿੱਚ ਲਗਾਇਆ ਗਿਆ, ਜਿਸ ਵਿੱਚ ਖੂਨ ਦੇ ਕੁਲ 43 ਯੂਨਿਟ ਇਕੱਤਰ ਕੀਤੇ ਗਏ। ਟਰੱਸਟ ਦੇ ਮੈਂਬਰ ਸਕੱਤਰ ਰਾਜਿੰਦਰ ਕਾਲੜਾ ਨੇ ਖੂਨਦਾਨ ਕੈਂਪ ਨੂੰ ਸਫ਼ਲ ਬਣਾਉਣ ਲਈ ਟਰਾਂਸਫਿਊਜ਼ਨ ਵਿਭਾਗ ਦੇ ਮੁਖੀ ਦਾ ਅਤੇ ਖੂਨ ਦਾਨ ਕਰਨ ਵਾਲੇ ਸਾਰੇ ਵਾਲੰਟੀਅਰਾਂ ਦਾ ਧੰਨਵਾਦ ਕੀਤਾ। ਖੂਨਦਾਨੀਆਂ ਨੂੰ ਟਰੱਸਟ ਵੱਲੋਂ ਤੋਹਫ਼ੇ ਅਤੇ ਸਨਮਾਨ ਚਿੰਨ੍ਹ ਵੀ ਭੇਟ ਕੀਤੇ ਗਏ। ਸ੍ਰੀ ਕਾਲੜਾ ਨੇ ਦੱਸਿਆ ਕਿ ਅਗਲੇ ਖੂਨਦਾਨ ਕੈਂਪ 21 ਅਗਸਤ ਅਤੇ 4 ਸਤੰਬਰ ਨੂੰ ਲਗਾਏ ਜਾਣਗੇ। ਉਨ੍ਹਾਂ ਕਿਹਾ ਕਿ ਕਰੋਨਾ ਮਹਾਮਾਰੀ ਦੇ ਦੌਰ ਵਿੱਚੋਂ ਲੰਘਦੇ ਹੋਏ ਪਿਛਲੇ ਸਮੇਂ ਵਿੱਚ ਖੂਨਦਾਨ ਕੈਂਪ ਕਾਫ਼ੀ ਘੱਟ ਹੀ ਲੱਗੇ ਹਨ, ਜਿਸ ਕਾਰਨ ਹਸਪਤਾਲਾਂ ਵਿੱਚ ਖੂਨ ਦੀ ਭਾਰੀ ਕਮੀ ਪਾਈ ਜਾ ਰਹੀ ਹੈ। ਕਿਸੇ ਇੱਕ ਵੀ ਵਿਅਕਤੀ ਵੱਲੋਂ ਦਿੱਤਾ ਗਿਆ ਖੂਨ ਕਿਸੇ ਵਿਅਕਤੀ ਨੂੰ ਜੀਵਨਦਾਨ ਦੇ ਸਕਦਾ ਹੈ। ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਖੂਨਦਾਨ ਕੈਂਪਾਂ ਵਿੱਚ ਜਾ ਕੇ ਖੂਨਦਾਨ ਜ਼ਰੂਰ ਕਰਨ।