ਚੰਡੀਗੜ੍ਹ: ਉਤਰਾਖੰਡ ਯੁਵਾ ਮੰਚ ਵੱਲੋਂ ਅੱਜ ਇਥੇ ਸੈਕਟਰ -29-ਡਿ ਸਥਿਤ ਗੜ੍ਹਵਾਲ ਭਵਨ ਵਿੱਚ ਖ਼ੂਨਦਾਨ ਕੈਂਪ ਲਾਇਆ ਗਿਆ, ਜਿਸ ਵਿੱਚ 214 ਵਿਅਕਤੀਆਂ ਨੇ ਖ਼ੁੂਨਦਾਨ ਕੀਤਾ। ਮੰਚ ਦੇ ਪ੍ਰਧਾਨ ਧਰਮਪਾਲ ਰਾਵਤ ਨੇ ਦੱਸਿਆ ਕਿ ਖ਼ੂਨਦਾਨੀਆਂ ਨੂੰ ਯਾਦਗਾਰੀ ਚਿੰਨ੍ਹ ਤੇ ਸੈਨੇਟਾਈਜ਼ਰ ਦੇ ਕੇ ਸਨਮਾਨਿਤ ਕੀਤਾ ਗਿਆ। ਕੈਂਪ ਵਿੱਚ ਉਤਰਾਖੰਡ ਦੇ ਤਿੰਨ ਕੌਂਸਲਰਾਂ ਤੋਂ ਇਲਾਵਾ ਸਮਾਜਿਕ ਸੰਸਥਾਵਾਂ ਦੇ ਪ੍ਰਤੀਨਿਧਾਂ ਨੇ ਹਿੱਸਾ ਲਿਆ। ਮੰਚ ਦੇ ਅਹੁਦੇਦਾਰਾਂ ਗਣੇਸ਼ ਰਾਵਤ, ਪ੍ਰਕਾਸ਼ ਗੋਸਾਈਂ, ਪ੍ਰਦੀਪ ਸੁੰਦਰੀਆਲ, ਸੰਤੋਸ਼ ਰੌਤੇਲਾ ਆਦਿ ਨੇ ਦੱਸਿਆ ਕਿ ਇਸ ਦੌਰਾਨ ਸੋਸ਼ਲ ਡਿਸਟੈਂਸਿੰਗ ਦਾ ਪੂਰਾ ਖਿਆਲ ਰੱਖਿਆ ਗਿਆ ਤੇ ਹਰ ਖ਼ੂਨਦਾਨੀ ਦੀ ਥਰਮਲ ਸਕੈਨਿੰਗ ਕੀਤੀ ਗਈ। ਡਾ. ਆਰ ਆਰ ਸ਼ਰਮਾ ਅਤੇ ਸੁਚੇਤ ਦੀ ਅਗਵਾਈ ਹੇਠ ਪੀਜੀਆਈ ਤੋਂ ਆਈ ਟੀਮ ਨੇ ਖੂਨ ਇਕੱਤਰ ਕੀਤਾ। ਕੈਂਪ ਦੇ ਅਖੀਰ ਵਿੱਚ ਵਿਜੈ ਸ਼ਰਮਾ, ਪੁਸ਼ਪੇਂਦਰ ਗੋਸਾਈਂ ਅਤੇ ਹੁਕਮ ਸਿੰਘ ਰਾਵਤ ਨੇ ਮੰਚ ਵੱਲੋਂ ਤਿੰਨ ਲੋੜਵੰਦਾਂ ਦੇ ਘਰਾਂ ਵਿੱਚ ਜਾ ਕੇ ਉਨ੍ਹਾਂ ਨੂੰ ਵੀਲ੍ਹਚੇਅਰ ਦਿੱਤੀ। -ਟ੍ਰਿਬਿਊਨ ਨਿਊਜ਼ ਸਰਵਿਸ