ਚੰਡੀਗੜ੍ਹ: ਕਿਸੇ ਵੀ ਖ਼ੇਤਰ ’ਚ ਅੱਗੇ ਵਧਣ ਲਈ ਉਸ ਖੇਤਰ ਦੀ ਪੁਖਤਾ ਜਾਣਕਾਰੀ ਤੇ ਨੈਟਵਰਕ ਦਾ ਹੋਣਾ ਬੇਹੱਦ ਜ਼ਰੂਰੀ ਹੈ। ਇਸੇ ਗੱਲ ਨੂੰ ਹੀ ਧਿਆਨ ’ਚ ਰੱਖਦਿਆਂ ਫ਼ਿਲਮ ਪ੍ਰਚਾਰਕ ਤੇ ਲੇਖਕ ਸਪਨ ਮਨਚੰਦਾ ਨੇ ਪੰਜਾਬੀ ਮਨੋਰੰਜਨ ਜਗਤ ਨਾਲ ਸਬੰਧਿਤ ਅਜਿਹੀ ਸੂਚਨਾ, ਡਾਟਾ ਤੇ ਟੈਲੀਫ਼ੋਨ ਡਾਇਰੈਕਟਰੀ ਤਿਆਰ ਕੀਤੀ ਹੈ ਜੋ ਕਿਸੇ ਰੋਡਮੈਪ ਤੋਂ ਘੱਟ ਨਹੀਂ ਹੈ। ਇਸ ਟੈਲੀਫ਼ੋਨ ਡਾਇਰੈਕਟਰੀ ਨੂੰ ਅੱਜ ਇਥੇ ਚੰਡੀਗੜ੍ਹ ਪ੍ਰੈੱਸ ਕਲੱਬ ਵਿਚ ਗਾਇਕ ਤੇ ਅਦਾਕਾਰ ਹਰਭਜਨ ਮਾਨ, ਪੰਜਾਬੀ ਗਾਇਕ ਰਣਜੀਤ ਬਾਵਾ ਅਤੇ ਕਾਮੇਡੀਅਨ ਗੁਰਪ੍ਰੀਤ ਘੁੱਗੀ ਵੱਲੋਂ ਸਾਂਝੇ ਤੌਰ ’ਤੇ ਰਿਲੀਜ਼ ਕੀਤਾ ਗਿਆ। ਇਸ ਮੌਕੇ ਪੰਜਾਬ ਫ਼ਿਲਮ ਸਿਟੀ ਦੇ ਮੁਖੀ ਇਕਬਾਲ ਚੀਮਾ ਵੀ ਹਾਜ਼ਰ ਸਨ। -ਵਪਾਰ ਪ੍ਰਤੀਨਿਧ