ਚੰਡੀਗੜ੍ਹ (ਟਨਸ): ਚੰਡੀਗੜ੍ਹ ਵਿੱਚ ਕਾਲਜ ਦੀ ਪੜ੍ਹਾਈ ਕਰ ਰਹੇ ਭੈਣ-ਭਰਾ ਨੇ ਕਰੋਨਾ ਮਰੀਜ਼ਾਂ ਦੀ ਮਦਦ ਲਈ ‘ਏਕ ਸਪੋਰਟ ਫਾਉਂੂਡੇਸ਼ਨ’ ਸੰਸਥਾ ਬਣਾਈ ਹੈ। ਜਿਸ ਨੂੰ ਸ਼ਹਿਰ ਵਿੱਚ ਕਾਫੀ ਹੁੰਗਾਰਾ ਮਿਲ ਰਿਹਾ ਹੈ। ਇਸ ਬਾਰੇ ਪੈਕ ਦੇ ਵਿਦਿਆਰਥੀ ਸ਼ਿਵਮ ਕਾਂਸਲ ਅਤੇ ਆਈਐੱਸਬੀ ਦੀ ਵਿਦਿਆਰਥਣ ਸ਼ਾਇਰਾ ਕਾਂਸਲ ਨੇ ਦੱਸਿਆ ਕਿ ਉਹ ਕਰੋਨਾ ਬਿਮਾਰੀ ਤੋਂ ਠੀਕ ਹੋ ਚੁੱਕੇ ਮਰੀਜ਼ਾਂ ਦੀਆਂ ਬਚੀਆਂ ਹੋਈ ਦਵਾਈਆਂ ਇਕੱਠੀਆਂ ਕਰਕੇ ਹੋਰਨਾਂ ਮਰੀਜ਼ਾਂ ਤੱਕ ਪਹੁੰਚਾ ਰਹੇ ਹਨ। ਸ਼ਿਵਮ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਵਿੱਚ 10 ਜਣੇ ਹਨ। ਜੋ ਕਿ ਕਈ ਕੋਵਿਡ ਕੇਅਰ ਸੈਂਟਰਾਂ ਵਿੱਚ ਦਵਾਈਆਂ ਪਹੁੰਚਾ ਚੁੱਕੇ ਹਨ। ਉਸ ਦੇ ਨਾਲ-ਨਾਲ ਲੋੜਵੰਦਾਂ ਨੂੰ ਮਾਸਕ, ਪੀਪੀਈ ਕਿੱਟਾਂ, ਸੈਨੇਟਾਈਜ਼ਰ, ਬੀਪੀ ਮਸ਼ੀਨ, ਆਕਸੀ ਮੀਟਰ ਅਤੇ ਥਰਮਾ ਮੀਟਰ ਦੀ ਵੀ ਮਦਦ ਕਰ ਰਹੇ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜਿਨ੍ਹਾਂ ਦੇ ਘਰ ਵਿੱਚ ਬਾਹਰੋਂ ਦਵਾਈ ਦੀ ਖਰੀਦ ਕਰਨ ਵਾਲਾ ਕੋਈ ਨਹੀਂ ਹੈ, ਉਹ ਪਹਿਲ ਦੇ ਆਧਾਰ ’ਤੇ ਉਨ੍ਹਾਂ ਦੀ ਮਦਦ ਕਰਨਗੇ।