ਸਰਬਜੀਤ ਸਿੰਘ ਭੱਟੀ
ਲਾਲੜੂ, 16 ਮਾਰਚ
ਪੰਜਾਬ ਦੀਆਂ 117 ਵਿਧਾਨ ਸਭਾਵਾਂ ਵਿੱਚ ‘ਕਾਂਗਰਸ ਭਜਾਓ, ਪੰਜਾਬ ਬਚਾਓ’ ਦੇ ਉਦੇਸ਼ ਦੀ ਪੂਰਤੀ ਲਈ ਅਤੇ ਕਾਲੇ ਕਾਨੂੰਨਾਂ ਦੇ ਵਿਰੋਧ ਵਿੱਚ ਬਹੁਜਨ ਸਮਾਜ ਪਾਰਟੀ ਵੱਲੋਂ ਪੰਜਾਬ ਬਚਾਓ ਮੋਟਰਸਾਈਕਲ ਰੈਲੀ ਕੱਢੀ ਗਈ, ਜੋ ਹਲਕੇ ਦੇ ਦਰਜਨਾਂ ਪਿੰਡਾਂ ਵਿੱਚੋਂ ਹੁੰਦੀ ਹੋਈ ਲਾਲੜੂ ਪੁੱਜੀ।
ਰੈਲੀ ਦੀ ਅਗਵਾਈ ਹਲਕਾ ਇੰਚਾਰਜ ਡੇਰਾਬਸੀ ਮਾਸਟਰ ਜਗਦੀਸ ਸਿੰਘ ਨੇ ਕੀਤੀ। ਇਸ ਮੌਕੇ ਗੁਰਦੁਆਰਾ ਸੰਗਤ ਸਾਹਿਬ ਲਾਲੜੂ ਵਿੱਚ ਬਾਬੂ ਕਾਂਸੀ ਰਾਮ ਦਾ ਜਨਮ ਦਿਨ ਕੇਕ ਕੱਟ ਕੇ ਮਨਾਇਆ ਗਿਆ। ਇਸ ਮੌਕੇ ਹਲਕਾ ਪ੍ਰਧਾਨ ਚਰਨਜੀਤ ਸਿੰਘ, ਸਕੱਤਰ ਹਨੀ ਸਿੰਘ, ਫਤਿਹ ਸਿੰਘ, ਜੈ ਸਿੰਘ, ਹਰਪ੍ਰੀਤ ਸਿੰਘ, ਜਸਵਿੰਦਰ ਸਿੰਘ ਨੇ ਆਪਣੇ ਵਿਚਾਰ ਪੇਸ ਕੀਤੇ ਅਤੇ 2 ਅਪਰੈਲ ਨੂੰ ਕਾਂਸੀ ਰਾਮ ਦੇ ਜੱਦੀ ਪਿੰਡ ਖੁਆਸਪੁਰ ’ਚ ਪਹੁੰਚਣ ਦੀ ਅਪੀਲ ਕੀਤੀ।
ਅਮਲੋਹ (ਰਾਮ ਸਰਨ ਸੂਦ): ਬਹੁਜਨ ਸਮਾਜ ਪਾਰਟੀ ਅਮਲੋਹ ਵੱਲੋਂ ਕਾਂਸੀ ਰਾਮ ਦੇ 87ਵੇਂ ਜਨਮ ਦਿਵਸ ਮੌਕੇ ‘ਪਿੰਡ ਪਿੰਡ ਚਲੋ’ ਮੁਹਿੰਮ ਸ਼ੁਰੂ ਕੀਤੀ ਗਈ। ਇਸ ਦੀ ਕੜੀ ਅਧੀਨ ਅੱਜ ਹਲਕਾ ਅਮਲੋਹ ਦੇ ਜ਼ੋਨ ਇੰਚਾਰਜ ਕੁਲਵੰਤ ਸਿੰਘ ਮਹਿਤੋ ਦੀ ਅਗਵਾਈ ਹੇਠ ਅਮਲੋਹ ਬੱਸ ਸਟੈਡ ਤੋਂ ਮੋਟਰਸਾਇਕਲ ਰੈਲੀ ਸ਼ੁਰੂ ਕੀਤੀ ਗਈ। ਮਹਿਤੋ ਨੇ ਦਸਿਆ ਕਿ ਪਾਰਟੀ ਵਰਕਰਾਂ ਨੂੰ ਲਾਮਬੰਦ ਕਰਨ ਲਈ ਪੰਜਾਬ ਭਰ ਵਿੱਚ ਰੈਲੀਆਂ ਸ਼ੁਰੂ ਕੀਤੀਆਂ ਗਈਆਂ ਹਨ ਜੋਂ ਪਿੰਡ ਪਿੰਡ ਜਾ ਕੇ ਲੋਕਾਂ ਅਤੇ ਪਾਰਟੀ ਵਰਕਰਾਂ ਨਾਲ ਤਾਲਮੇਲ ਕਰ ਰਹੀਆਂ ਹਨ। ਇਸ ਮੌਕੇ ਹਲਕਾ ਪ੍ਰਧਾਨ ਗੁਰਚਰਨ ਸਿੰਘ ਖਨਿਆਣ, ਬੀ.ਸੀ. ਵਿੰਗ ਦੇ ਪ੍ਰਧਾਨ ਗੁਰਮੁੱਖ ਸਿੰਘ ਨਰੈਣਗੜ੍ਹ, ਜਨਰਲ ਸਕੱਤਰ ਗੁਰਮੀਤ ਸਿੰਘ ਭੱਦਲਥੂਹਾ ਅਤੇ ਰਜਿੰਦਰ ਸਿੰਘ ਨਸਰਾਲੀ ਨੇ ਸੰਬੋਧਨ ਕਰਦਿਆ ਪਾਰਟੀ ਵਰਕਰਾਂ ਨੂੰ ਸਰਗਰਮ ਹੋਣ ਦਾ ਸੱਦਾ ਦਿਤਾ।