ਮੁੱਲਾਂਪੁਰ ਗਰੀਬਦਾਸ:
ਇੱਥੇ ਅੱਜ ਇੱਕ ਵਿਅਕਤੀ ਨੇ ਸੜਕ ’ਤੇ ਖੜ੍ਹੀਆਂ ਕਾਰਾ ਦੀ ਭੰਨ-ਤੋੜ ਕੀਤੀ। ਜਾਣਕਾਰੀ ਅਨੁਸਾਰ ਪੁਰਾਣੇ ਮੁੱਖ ਮਾਰਗ ’ਤੇ ਐੱਚਡੀਐਫਸੀ ਬੈਂਕ ਕੋਲ ਇੱਕ ਵਿਅਕਤੀ ਨੇ ਦੋ ਕਾਰਾਂ ਦੇ ਸ਼ੀਸ਼ੇ ਭੰਨ ਦਿੱਤੇ। ਇਸ ਦੌਰਾਨ ਉਸ ਨੇ ਕਾਰਾਂ ਦੇ ਸ਼ੀਸ਼ੇ ਭੰਨਣ ਮਗਰੋਂ ਅਤੇ ਇੱਕ ਵਿਅਕਤੀ ’ਤੇ ਵੀ ਪੱਥਰ ਨਾਲ ਹਮਲਾ ਕੀਤਾ ਜਿਸ ਦੇ ਸਿਰ ’ਤੇ ਸੱਟ ਲੱਗਣ ਕਾਰਨ ਉਸ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ। ਸੂਚਨਾ ਮਿਲਣ ’ਤੇ ਥਾਣਾ ਮੁੱਲਾਂਪੁਰ ਗਰੀਬਦਾਸ ਦੀ ਪੁਲੀਸ ਨੇ ਘਟਨਾ ਸਥਾਨ ’ਤੇ ਪਹੁੰਚ ਕੇ ਉਸ ਵਿਅਕਤੀ ਨੂੰ ਕਾਬੂ ਕੀਤਾ ਹੈ। ਜਾਣਕਾਰੀ ਅਨੁਸਾਰ ਉਹ ਪਿੰਡ ਸਿੱਸਵਾਂ ਦਾ ਵਾਸੀ ਹੈ। ਪੁਲੀਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। -ਪੱਤਰ ਪ੍ਰੇਰਕ