ਖਰੜ: ਖਰੜ ਪੁਲੀਸ ਨੇ ਨਜ਼ਦੀਕੀ ਪਿੰਡ ਸਹੌੜਾ ਦੇ ਸਕੂਲ ਦੀ ਕੰਧ ਉਤੇ ਇੱਕ ਰਾਜਨੀਤਿਕ ਪਾਰਟੀ ਸਬੰਧੀ ਪਰਚੇ ਚਿਪਕਾਉਣ ਦੇ ਦੋਸ਼ ਅਧੀਨ ਅਣਪਛਾਤੇ ਲੋਕਾਂ ਵਿਰੁੱਧ ਪੰਜਾਬ ਪ੍ਰੀਵੈਨਸ਼ਨ ਆਫ ਡੀਫੇਸਮੈਂਟ ਪ੍ਰੌਪਰਟੀ ਆਰਡੀਨੈਂਸ ਐਕਟ 1997 ਅਧੀਨ ਕੇਸ ਦਰਜ ਕੀਤਾ ਹੈ। ਪੁਲੀਸ ਨੂੰ ਪੋਸਟਰ ਲਾਏ ਜਾਣ ਦੀ ਸ਼ਿਕਾਇਤ ਖਰੜ ਦੇ ਬੀਡੀਪੀਓ ਵੱਲੋਂ ਕੀਤੀ ਗਈ ਸੀ। -ਪੱਤਰ ਪ੍ਰੇਰਕ