ਬਨੂੜ: ਬਨੂੜ ਪੁਲੀਸ ਨੇ ਪਿੰਡ ਖਲੌਰ ਦੇ ਦਵਿੰਦਰ ਸਿੰਘ ਦੇ ਬਿਆਨਾਂ ’ਤੇ 2 ਮਹਿਲਾਵਾਂ ਸਮੇਤ ਅੱਧੀ ਦਰਜਨ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਥਾਣਾ ਮੁਖੀ ਬਲਵਿੰਦਰ ਸਿੰਘ ਤੇ ਜਾਂਚ ਅਧਿਕਾਰੀ ਮਹਿੰਦਰ ਸਿੰਘ ਅਨੁਸਾਰ ਪੀੜਤ ਨੇ ਆਪਣੇ ਬਿਆਨਾਂ ’ਚ ਦੱਸਿਆ ਕਿ ਆਪਣੇ ਵਾੜੇ ਵਿੱਚ ਟਰੈਕਟਰ ਖੜ੍ਹਾ ਕਰਕੇ ਘਰ ਆਉਂਦੇ ਸਮੇਂ ਸਬੰਧਿਤ ਵਿਅਕਤੀਆਂ ਨੇ ਉਸਨੂੰ ਘੇਰ ਕੇ ਕੁੱਟਮਾਰ ਕੀਤੀ। ਉਸਦੀ ਪੱਗ ਉਤਾਰ ਕੇ ਵਾਲਾਂ ਤੋਂ ਫੜ੍ਹ ਕੇ ਕੁੱਟਮਾਰ ਕੀਤੀ ਗਈ। ਪੁਲੀਸ ਨੇ ਗੁਰਦੀਪ ਕੌਰ, ਕੁਲਦੀਪ ਕੌਰ, ਗੁਰਜੰਟ ਸਿੰਘ, ਬਲਕਾਰ ਸਿੰਘ, ਸੰਟੀ, ਹਰਵੀਰ ਸਿੰਘ ਤੇ ਜਗਤਾਰ ਸਿੰਘ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। -ਪੱਤਰ ਪ੍ਰੇਰਕ