ਪੱਤਰ ਪ੍ਰੇਰਕ
ਸ੍ਰੀ ਫ਼ਤਹਿਗੜ੍ਹ ਸਾਹਿਬ, 8 ਅਪਰੈਲ
ਜ਼ਿਲ੍ਹੇ ਦੇ ਪਿੰਡ ਪਤਾਰਸੀ ਖੁਰਦ ਦੇ ਗੁਰਦੁਆਰੇ ਦੀ ਗੋਲਕ ਵਿੱਚੋਂ ਨਕਦੀ ਚੋਰੀ ਹੋ ਗਈ।
ਗੁਰਦੁਆਰੇ ਦੇ ਸੇਵਾਦਾਰ ਲਾਭ ਸਿੰਘ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਹ ਦੁਪਹਿਰੇ ਸਰਹਿੰਦ ਦਵਾਈ ਲੈਣ ਗਿਆ ਸੀ। ਜਦੋਂ ਸ਼ਾਮ ਨੂੰ ਵਾਪਸ ਗੁਰਦੁਆਰੇ ਪਹੁੰਚਿਆ ਤਾਂ ਸੁਖਆਸਣ ਵਾਲੇ ਕਮਰੇ ਦਾ ਲੋਹੇ ਦਾ ਗੇਟ ਟੁੱਟਾ ਹੋਇਆ ਸੀ। ਇਸ ’ਤੇ ਉਸ ਨੇ ਅੰਦਰ ਜਾ ਕੇ ਦੇਖਿਆ ਤਾਂ ਗੋਲਕ ਦਾ ਜਿੰਦਰਾ ਟੁੱਟਿਆ ਹੋਇਆ ਸੀ ਤੇ ਗੋਲਕ ’ਚੋਂ ਨਕਦੀ ਚੋਰੀ ਹੋ ਚੁੱਕੀ ਸੀ। ਸ਼ਿਕਇਤਕਰਤਾ ਨੇ ਦੱਸਿਆ ਕਿ ਰੁਮਾਲਾ ਸਾਹਿਬ ਅਤੇ ਕੁਝ ਬਰਤਨ ਵੀ ਚੋਰੀ ਹੋਏ ਹਨ। ਮੂਲੇਪੁਰ ਪੁਲੀਸ ਨੇ ਅਣਪਛਾਤਿਆਂ ਵਿਰੁੱਧ ਕੇਸ ਦਰਜ ਕਰਕੇ ਮਾਮਲੇ ਦੀ ਤਫਤੀਸ਼ ਸ਼ੁਰੂ ਕਰ ਦਿੱਤੀ ਹੈ।