ਮੁੱਲਾਂਪੁਰ ਗਰੀਬਦਾਸ:
ਮਾਤਾ ਗੁਜਰ ਕੌਰ ਚਰਨ ਸੇਵਕ ਸੁਸਾਇਟੀ (ਚੰਡੀਗੜ੍ਹ) ਵੱਲੋਂ ਪਿੰਡ ਕਾਲੇਵਾਲ ਵਿੱਚ ਪਿਛਲੇ ਸਾਲ ਖੋਲ੍ਹੇ ਗਏ ਸੈਂਟਰ ਵਿੱਚ ਛੇ ਮਹੀਨੇ ਦਾ ਸਿਲਾਈ ਕਢਾਈ ਕੋਰਸ ਪੂਰਾ ਹੋਣ ਮਗਰੋਂ ਸਿਖਿਆਰਥਣਾਂ ਨੂੰ ਸਿਲਾਈ ਮਸ਼ੀਨਾਂ, ਪ੍ਰਮਾਣ ਪੱਤਰ, ਕੈਂਚੀਆਂ, ਰੀਲਾਂ, ਕੱਪੜਾ, ਬੁਕਰਮ, ਲੈਸਾਂ ਆਦਿ ਸਾਮਾਨ ਵੰਡਿਆ ਗਿਆ। ਸਮਾਗਮ ’ਚ ਪ੍ਰਧਾਨ ਪਰਮਜੀਤ ਕੌਰ ਸਮੇਤ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਨਗਰ ਕੌਂਸਲ ਨਵਾਂ ਗਾਉਂ ਦੇ ਪਿੰਡ ਕਾਂਸਲ ਤੋਂ ਅਕਾਲੀ ਦਲ ਦੀ ਕੌਂਸਲਰ ਤਰਨਜੀਤ ਕੌਰ ਬੈਂਸ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਪ੍ਰਾਈਵੇਟ ਸਕੂਲ ਦੀ ਪ੍ਰਿੰਸੀਪਲ ਜਸਪਾਲ ਕੌਰ ਸਮੇਤ ਸੈਂਟਰ ਦੇ ਅਧਿਆਪਕ ਹਾਜ਼ਰ ਸਨ। -ਪੱਤਰ ਪ੍ਰੇਰਕ