ਨਵੀਂ ਦਿੱਲੀ: ਸੁਪਰੀਮ ਕੋਰਟ ’ਚ ਇਕ ਪਟੀਸ਼ਨ ਦਾਖ਼ਲ ਕਰਕੇ 1991 ਦੇ ਊਸ ਕਾਨੂੰਨ ਦੀਆਂ ਕੁਝ ਮੱਦਾਂ ਦੀ ਵੈਧਤਾ ਨੂੰ ਚੁਣੌਤੀ ਦਿੱਤੀ ਗਈ ਹੈ ਜੋ ਕਿਸੇ ਧਾਰਮਿਕ ਅਸਥਾਨ ’ਤੇ ਮੁੜ ਦਾਅਵਾ ਕਰਨ ਜਾਂ 15 ਅਗਸਤ 1947 ਵੇਲੇ ਦੇ ਸਰੂਪ ’ਚ ਬਦਲਾਅ ਲਈ ਮੁਕੱਦਮਾ ਦਾਇਰ ਕਰਨ ’ਤੇ ਪਾਬੰਦੀ ਲਗਾਊਂਦੀਆਂ ਹਨ। ਅਰਜ਼ੀ ’ਚ ਧਾਰਮਿਕ ਅਸਥਾਨ (ਵਿਸ਼ੇਸ਼ ਵਿਵਸਥਾ) ਐਕਟ 1991 ਦੀਆਂ ਧਾਰਾਵਾਂ 2, 3 ਅਤੇ 4 ਨੂੰ ਰੱਦ ਕਰਨ ਦੀ ਮੰਗ ਕੀਤੀ ਗਈ ਹੈ। ਇਹ ਪਟੀਸ਼ਨ ਇਸ ਆਧਾਰ ’ਤੇ ਦਾਖ਼ਲ ਕੀਤੀ ਗਈ ਹੈ ਕਿ ਇਹ ਵਿਵਸਥਾ ਕਿਸੇ ਵੀ ਵਿਅਕਤੀ ਜਾਂ ਧਾਰਮਿਕ ਗਰੁੱਪ ਵੱਲੋਂ ਧਰਮ ਅਸਥਾਨ ’ਤੇ ਮੁੜ ਦਾਅਵਾ ਕਰਨ ਲਈ ਜੁਡੀਸ਼ਲ ਹੱਲ ਦੇ ਹੱਕ ਖਿਲਾਫ਼ ਹੈ। ਕਾਨੂੰਨ ’ਚ ਇਕ ਛੋਟ ਦੀ ਮਿਸਾਲ ਵੀ ਹੈ ਬਾਕੀ ਸਫਾ 5 »