ਆਤਿਸ਼ ਗੁਪਤਾ
ਚੰਡੀਗੜ੍ਹ, 16 ਸਤੰਬਰ
ਚੰਡੀਗੜ੍ਹ ’ਚ ਕਰੋਨਾਵਾਇਰਸ ਨੂੰ ਨੱਥ ਪਾਉਣ ਲਈ ਚੰਡੀਗੜ੍ਹ ਪ੍ਰਸ਼ਾਸਨ ਨੇ ਸ਼ਹਿਰ ’ਚ 27 ਨਵੇਂ ਮਾਈਕਰੋ ਕੰਟੇਨਮੈਂਟ ਜ਼ੋਨ ਐਲਾਨੇ ਹਨ। ਇਨ੍ਹਾਂ ’ਚ ਸੈਕਟਰ-15, 19, 20, 21, 22, 23, 27, 29, 32 ਏ, 32 ਡੀ, 35 ਏ, 37 ਏ, 38 ਡੀ, 40 ਸੀ, 41 ਏ, 42 ਬੀ, 46 ਡੀ, 47, 52, 63, ਪਿਪਲੀ ਵਾਲਾ ਟਾਊਨ, ਇੰਦਰਾ ਕਲੋਨੀ, ਬਹਲਾਨਾ, ਚਰਨ ਸਿੰਘ ਕਲੋਨੀ ਮੋਲੀ ਜੱਗਰਾਂ, ਵਿਕਾਸ ਨਗਰ ਮੋਲੀ ਜੱਗਰਾਂ ਦੇ ਚੋਣਵੇਂ ਘਰ ਸ਼ਾਮਲ ਹਨ। ਇਸ ਤੋਂ ਇਲਾਵਾ ਪ੍ਰਸ਼ਾਸਨ ਨੇ ਸੈਕਟਰ-15, 19, ਧਨਾਸ, ਹੱਲੋਮਾਜਰਾ ਅਤੇ ਰਾਮ ਦਰਬਾਰ ਦੇ ਘਰਾਂ ਨੂੰ ਕੰਟੇਨਮੈਂਟ ਜ਼ੋਨ ਤੋਂ ਬਾਹਰ ਕਰ ਦਿੱਤਾ। ਪੰਜਾਬ ਦੇ ਰਾਜਪਾਲ ਅਤੇ ਯੂਟੀ ਦੇ ਪ੍ਰਸ਼ਾਸਕ ਵੀਪੀ ਸਿੰਘ ਬਦਨੌਰ ਦੇ ਸਲਾਹਕਾਰ ਮਨੋਜ ਪਰੀਦਾ ਨੇ ਦੱਸਿਆ ਕਿ ਕਰੋਨਾਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਸ਼ਹਿਰ ਵਿੱਚ ਕੰਟੇਨਮੈਂਟ ਜ਼ੋਨਾਂ ਦਾ ਐਲਾਨ ਕੀਤਾ ਗਿਆ ਹੈ।