ਮੁਕੇਸ਼ ਕੁਮਾਰ
ਚੰਡੀਗੜ੍ਹ, 9 ਮਾਰਚ
ਚੰਡੀਗੜ੍ਹ ਨਗਰ ਨਿਗਮ ਮੀਟਿੰਗ ਵਿੱਚ ਲਾਲ ਡੋਰੇ ਦੀ ਜ਼ਮੀਨ ’ਤੇ ਪਾਣੀ ਦੇ ਕੁਨੈਕਸ਼ਨ ਦੇਣ ਦਾ ਮਤਾ ਪਾਸ ਕਰ ਦਿੱਤਾ ਹੈ। ਇਸ ਮੌਕੇ ਪਾਣੀ ਦੀਆਂ ਵਧੀਆ ਕੀਮਤਾਂ ਦਾ ਮੁੱਦਾ ਚੁੱਕਿਆ ਗਿਆ। ਨਿਗਮ ਮੀਟਿੰਗ ਵਿੱਚ ਚੰਡੀਗੜ੍ਹ ਕਾਂਗਰਸ ਦੇ ਪ੍ਧਾਨ ਸੁਭਾਸ਼ ਚਾਵਲਾ ਨਿਗਮ ਦੀ ਕਾਰਵਾਈ ਦੇਖਣ ਪਹੁੰਚੇ, ਜਿਨ੍ਹਾਂ ਨੂੰ ਅੰਦਰ ਦਾਖਲ ਨਹੀਂ ਹੋਣ ਦਿੱਤਾ। ਇਸੇ ਕਾਰਨ ਰੋਸ ਵਜੋਂ ਸੁਭਾਸ਼ ਚਾਵਲਾ ਨੇ ਨਿਗਮ ਵਿੱਚ ਮੀਡੀਆ ਗੈਲਰੀ ਦੇ ਬਾਹਰ ਧਰਨਾ ਦੇ ਦਿੱਤਾ।