ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 17 ਅਕਤੂਬਰ
ਬਿਜਲੀ ਵਿਭਾਗ ਵੱਲੋਂ ਤਕਨੀਕੀ ਖਰਾਬੀ ਨੂੰ ਠੀਕ ਕਰਨ ਲਈ ਭਲਕੇ 18 ਅਕਤੂਬਰ ਨੂੰ ਸਵੇਰੇ 11 ਵਜੇ ਤੋਂ ਸ਼ਾਮ 5 ਵਜੇ ਤੱਕ 6 ਘੰਟੇ ਬਿਜਲੀ ਸਪਲਾਈ ਬੰਦ ਕੀਤੀ ਜਾਵੇਗੀ। ਪ੍ਰਾਪਤ ਜਾਣਕਾਰੀ ਅਨੁਸਾਰ ਸੈਕਟਰ 9, 17, 23, 24, 26, 27, 28, 35, 39, 44, 45, 49, 55, ਰਾਮ ਦਰਬਾਰ ਫੇਜ਼ 1, 2, ਬੀਆਰਡੀ ਏਰੀਆ, ਬਾਪੂ ਧਾਮ ਕਲੋਨੀ, ਪੁਲੀਸ ਲਾਈਨ, ਗ੍ਰੇਨ ਮਾਰਕੀਟ, ਸਬਜ਼ੀ ਮੰਡੀ, ਪਿੰਡ ਦੜੂਆ, ਰੇਲਵੇ ਸਟੇਸ਼ਨ, ਮੌਲੀਜੱਗਰਾਂ ਕੰਪਲੈਕਸ, ਪਲਸੌਰਾ, ਮਨੀਮਾਜਰਾ ਦੇ ਦਰਸ਼ਨੀ ਬਾਗ਼, ਮਾਡਰਨ ਹਾਊਸਿੰਗ ਕੰਪਲੈਕਸ, ਮਨੀਮਾਜਰਾ ਟਾਊਨ ’ਚ ਬਿਜਲੀ ਬੰਦ ਰਹੇਗੀ। ਸ਼ਹਿਰ ’ਚ ਬਿਜਲੀ ਬੰਦ ਰਹਿਣ ਕਾਰਨ ਪਾਣੀ ਦੀ ਸਪਲਾਈ ’ਚ ਵੀ ਰੁਕਾਵਟ ਪੈਦਾ ਹੋ ਸਕਦੀ ਹੈ।