ਪੱਤਰ ਪ੍ਰੇਰਕ
ਕੁਰਾਲੀ, 13 ਸਤੰਬਰ
ਭਾਈ ਜੈਤਾ ਜੀ ਵਿਸ਼ਵ ਚੈਰੀਟੇਬਲ ਟਰੱਸਟ, ਸ਼ਹੀਦ ਭਗਤ ਸਿੰਘ ਚੈਰੀਟੇਬਲ ਟਰੱਸਟ ਕੁਰਾਲੀ ਤੇ ਭਾਈ ਨੱਥਾ ਭਾਈ ਅਬਦੁੱਲਾ ਜੀ ਢਾਡੀ ਸਭਾ ਵੱਲੋਂ ਸਮੂਹ ਸੰਗਤ ਦੇ ਸਹਿਯੋਗ ਨਾਲ ਸਮੂਹਿਕ ਵਿਆਹ ਸਮਾਗਮ ਕਰਵਾਇਆ ਗਿਆ। ਇਸ ਮੌਕੇ ਛੇ ਜੋੜਿਆਂ ਦੇ ਅਨੰਦ ਕਾਰਜ ਹੋਏ। ਸਥਾਨਕ ਨਗਰ ਖੇੜਾ ਧਰਮਸ਼ਾਲਾ ਵਿਚ ਪਰਮਜੀਤ ਸਿੰਘ ਛੰਮਾ ਦੀ ਦੇਖਰੇਖ ਹੇਠ ਕਰਵਾਏ ਗਏ ਇਸ ਸਮਾਮਗ ਦੌਰਾਨ ਸਵੇਰ ਵੇਲੇ ਬਰਾਤਾਂ ਦਾ ਰਵਾਇਤੀ ਢੰਗ ਨਾਲ ਸਵਾਗਤ ਕੀਤਾ, ਜਿਸ ਮਗਰੋਂ ਸਮੂਹਿਕ ਆਨੰਦ ਕਾਰਜ ਕਰਵਾਏ ਗਏ। ਆਨੰਦ ਕਾਰਜਾਂ ਦੀ ਰਸਮ ਸੰਤ ਸੁਖਬੀਰ ਸਿੰਘ ਕੰਧੋਲੇ ਵਾਲੇ ਤੇ ਭਾਈ ਨੱਥਾ ਭਾਈ ਅਬਦੁੱਲਾ ਜੀ ਢਾਡੀ ਸਭਾ ਦੇ ਪ੍ਰਧਾਨ ਤੇ ਇੰਟਰਨੈਸ਼ਨਲ ਗੋਲਡ ਮੈਡਲਿਸਟ ਢਾਡੀ ਮਲਕੀਤ ਸਿੰਘ ਪਪਰਾਲੀ ਵੱਲੋਂ ਨਿਭਾਈ ਗਈ। ਅਕਾਲੀ ਆਗੂ ਰਣਜੀਤ ਸਿੰਘ ਗਿੱਲ ਨੇ ਇਸ ਮੌਕੇ ਟਰਸਟ ਨੂੰ 31000, ਕਪਿਲ ਦੇਵ ਸ਼ਰਮਾ ਨੇ 31000 ਤੇ ਕਮਲਜੀਤ ਚਾਵਲਾ ਨੇ 21000 ਰੁਪਏ ਦੀ ਮਦਦ ਦਿੱਤੀ।