ਖੇਤਰੀ ਪ੍ਰਤੀਨਿਧ
ਚੰਡੀਗੜ੍ਹ, 8 ਨਵੰਬਰ
ਚੰਡੀਗੜ੍ਹ ਨਗਰ ਨਿਗਮ ਵੱਲੋਂ ਜ਼ਰੂਰਤਮੰਦ ਲੋਕਾਂ ਲਈ ਸ਼ਹਿਰ ਵਿੱਚ ਚਾਰ ਥਾਵਾਂ ’ਤੇ ‘ਨੇਕੀ ਦੀ ਦੀਵਾਰ’ ਊਸਾਰੀ ਜਾਵੇਗੀ। ਨਿਗਮ ਵਲੋਂ ਇਹ ਦੀਵਾਰਾਂ ਕਮਿਊਨਿਟੀ ਸੈਂਟਰਾਂ ਵਿੱਚ ਬਣਾਈਆਂ ਜਾਣਗੀਆਂ। ਨਗਰ ਨਿਗਮ ਦੇ ਜੁਆਇੰਟ ਕਮਿਸ਼ਨਰ ਸੌਰਭ ਅਰੋੜਾ ਨੇ ਦੱਸਿਆ ਕਿ ਨਗਰ ਨਿਗਮ ਗੈਰਸਰਕਾਰੀ ਸੰਸਥਾ ਦੇ ਸਹਿਯੋਗ ਨਾਲ ਸੈਕਟਰ 8, 19, 49 ਅਤੇ ਮਨੀਮਾਜਰਾ ਦੇ ਕਮਿਊਨਿਟੀ ਸੈਂਟਰਾਂ ਵਿੱਚ ਅਜਿਹੀਆਂ ਦੀਵਾਰਾਂ ਬਣਾਏਗਾ। ਊਨ੍ਹਾਂ ਦੱਸਿਆ ਕਿ ਲੋਕਾਂ ਵਲੋਂ ਦਾਨ ਦਿੱਤੇ ਜਾਣ ਵਾਲੇ ਕੱਪੜੇ, ਬੂਟ ਅਤੇ ਕਿਤਾਬਾਂ ਆਦਿ ਰੱਖਣ ਲਈ ਦੀਵਾਰਾਂ ਵਿੱਚ ਬਾਕਸ ਬਣਾਏ ਜਾਣਗੇ।