ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 15 ਮਾਰਚ
ਇੱਥੋਂ ਦੇ ਚੰਡੀਗੜ੍ਹ ਪ੍ਰੈੱਸ ਕਲੱਬ ਵਿੱਚ ਦੋ ਦਿਨਾ ਇੰਟਰ-ਮੀਡੀਆ ਟੇਬਲ ਟੈਨਿਸ ਚੈਂਪੀਅਨਸ਼ਿਪ ਅੱਜ ਸਮਾਪਤ ਹੋ ਗਿਆ। ਡਬਲਜ਼ ਵਰਗ ਵਿੱਚ ਸੁਖਵਿੰਦਰ ਪਾਲ ਸੋਢੀ ਤੇ ਅਰਵਿੰਦ ਸੈਣੀ ਦੀ ਟੀਮ ਨੇ ਪਹਿਲਾ ਸਥਾਨ ਹਾਸਲ ਕੀਤਾ ਹੈ। ਉਨ੍ਹਾਂ ਨੇ ਸੁਰਿੰਦਰ ਰਾਵਲ ਤੇ ਸੌਰਭ ਦੁੱਗਲ ਨੂੰ 3-1 ਨਾਲ ਹਰਾਇਆ।
ਸਿੰਗਲਜ਼ ਵਰਗ ਵਿੱਚ ਸੁਰਿੰਦਰ ਰਾਵਲ ਨੇ ਸੁਖਵਿੰਦਰ ਪਾਲ ਸੋਢੀ ਨੂੰ ਫਾਈਨਲ ਵਿੱਚ ਹਰਾ ਕੇ ਪਹਿਲਾ ਸਥਾਨ ਹਾਸਲ ਕੀਤਾ। ਲੜਕੀਆਂ ਦੇ ਵਰਗ ਵਿੱਚ ਊਸ਼ਾ ਪਹਿਲੇ, ਜਦੋਂਕਿ ਮਿਕਸਡ ਡਬਲਜ਼ ਵਿੱਚ ਬਰਿੰਦਰਜੀਤ ਸਿੰਘ ਸਲੂਜਾ ਤੇ ਊਸ਼ਾ ਦੀ ਜੋੜੀ ਮੋਹਰੀ ਰਹੀ। 55 ਸਾਲ ਤੋਂ ਵੱਧ ਉਮਰ ਦਾ ਖ਼ਿਤਾਬ ਰਾਜ ਰਿਸ਼ੀ ਨੇ ਜਿੱਤਿਆ। ਇਸੇ ਵਰਗ ਵਿੱਚ ਅਨਿਲ ਵਾਲੀਆ ਦੂਜੇ ਤੇ ਸੰਜੇ ਭਾਂਮਰੂ ਤੇ ਪ੍ਰਵੇਸ਼ ਚੌਹਾਨ ਸੰਯੁਕਤ ਤੀਜੇ ਸਥਾਨ ’ਤੇ ਰਹੇ।