ਨਵੀਂ ਦਿੱਲੀ/ਚੰਡੀਗੜ੍ਹ, 31 ਜੁਲਾਈ
ਕਾਂਗਰਸ ਪਾਰਟੀ ਵੱਲੋਂ ਅੱਜ ਪਾਰਟੀ ਦੀ ਚੰਡੀਗੜ੍ਹ ਇਕਾਈ ਦਾ ਪੁਨਰਗਠਨ ਕੀਤਾ ਗਿਆ। ਅੱਜ ਕੀਤੇ ਗਏ ਐਲਾਨ ਮੁਤਾਬਕ, ਸੁਭਾਸ਼ ਚਾਵਲਾ ਨੂੰ ਚੰਡੀਗੜ੍ਹ ਇਕਾਈ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਤੋਂ ਇਲਾਵਾ ਅੱਠ ਨਵੇਂ ਮੀਤ ਪ੍ਰਧਾਨ ਅਤੇ ਨੌਂ ਜਨਰਲ ਸਕੱਤਰ ਲਗਾਏ ਗਏ ਹਨ। ਇਸ ਤੋਂ ਇਲਾਵਾ ਅਰੁਣਾਚਲ ਪ੍ਰਦੇਸ਼ ਇਕਾਈ ਵੀ ਮੁੜ ਗਠਨ ਕੀਤਾ ਗਿਆ ਹੈ ਅਤੇ ਇਸ ਵਿੱਚ ਦੋ ਨਵੇਂ ਕਾਰਜਕਾਰੀ ਪ੍ਰਧਾਨ ਬੋਰੀਰਾਮ ਸਿਰਾਮ ਅਤੇ ਥੁਪਤੇਨ ਤੈਂਪਾ ਸ਼ਾਮਲ ਹਨ। ਇਸ ਤੋਂ ਇਲਾਵਾ ਅਰੁਣਾਚਲ ਇਕਾਈ ਦੇ ਸੱਤ ਮੀਤ ਪ੍ਰਧਾਨ ਅਤੇ 14 ਜਨਰਲ ਸਕੱਤਰ ਲਗਾਏ ਗਏ ਹਨ। ਚੰਡੀਗੜ੍ਹ ਕਾਂਗਰਸ ਦੇ ਨਵੇਂ ਲਗਾਏ ਗਏ ਨੌਂ ਮੀਤ ਪ੍ਰਧਾਨਾਂ ਵਿੱਚ ਪਵਨ ਸ਼ਰਮਾ, ਭੁਪਿੰਦਰ ਸਿੰਘ ਬਡਹੇੜੀ, ਦਵਿੰਦਰ ਸਿੰਘ ਬੱਬਲਾ, ਹਾਫ਼ਿਜ਼ ਅਨਵਰ-ਉਲ-ਹੱਕ, ਹਰਫੂਲ ਕਲਿਆਣ, ਜਤਿੰਦਰ ਭਾਟੀਆ, ਜਗਜੀਤ ਸਿੰਘ ਕੰਗ ਅਤੇ ਜਗੀਰ ਸਿੰਘ ਸ਼ਾਮਲ ਹਨ। ਇਸ ਤੋਂ ਇਲਾਵਾ ਪਾਰਟੀ ਦੇ ਨਵੇਂ ਲਗਾਏ ਗਏ ਜਨਰਲ ਸਕੱਤਰਾਂ ਵਿੱਚ ਹਰਮੋਹਿੰਦਰ ਸਿੰਘ ਲੱਕੀ, ਮੀਨਾਕਸ਼ੀ ਚੌਧਰੀ, ਸ਼ਸ਼ੀ ਸ਼ੰਕਰ ਤਿਵਾੜੀ, ਗੁਰਬਖ਼ਸ਼ ਰਾਵਤ, ਵਿਨੋਦ ਸ਼ਰਮਾ, ਗੁਰਪ੍ਰੀਤ ਸਿੰਘ ਗਾਬੀ, ਹਰਮੇਲ ਕੇਸਰੀ, ਲਵ ਕੁਮਾਰ ਅਤੇ ਅੱਛੇ ਲਾਲ ਗੌੜ ਸ਼ਾਮਲ ਹਨ। ਇਸ ਤੋਂ ਇਲਾਵਾ ਬਿਕਰਮ ਚੋਪੜਾ ਨੂੰ ਪਾਰਟੀ ਦੀ ਚੰਡੀਗੜ੍ਹ ਇਕਾਈ ਦਾ ਖ਼ਜ਼ਾਨਚੀ ਨਿਯੁਕਤ ਕੀਤਾ ਗਿਆ ਹੈ। ਇਕਾਈ ਵਿੱਚ 24 ਸਕੱਤਰ ਅਤੇ 23 ਜਥੇਬੰਦਕ ਸਕੱਤਰ ਵੀ ਨਿਯੁਕਤ ਕੀਤੇ ਗਏ ਹਨ। ਪਾਰਟੀ ਦੀ ਕਾਰਜਕਾਰੀ ਕਮੇਟੀ ਦਾ ਵੀ ਮੁੜ ਗਠਨ ਕੀਤਾ ਗਿਆ ਹੈ, ਜਿਸ ਵਿੱਚ ਸਾਬਕਾ ਸੰਸਦ ਮੈਂਬਰ ਪਵਨ ਕੁਮਾਰ ਬਾਂਸਲ ਅਤੇ ਸਾਬਕਾ ਪ੍ਰਧਾਨ ਪ੍ਰਦੀਪ ਛਾਬੜਾ ਤੋਂ ਇਲਾਵਾ ਹੋਰ ਸੀਨੀਅਰ ਆਗੂ ਸ਼ਾਮਲ ਹਨ। -ਪੀਟੀਆਈ