ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 25 ਦਸੰਬਰ
ਇੱਥੋਂ ਦੇ ਸੈਕਟਰ-55/56 ਵਾਲੀ ਸੜਕ ਦੇ ਨਿਰਮਾਣ ਕਾਰਜ ਦਾ ਜਾਇਜ਼ਾ ਲੈਣ ਗਏ ਦੋ ਨਿਗਮ ਅਧਿਕਾਰਾਂ ਨਾਲ ਠੇਕੇਦਾਰ ਵੱਲੋਂ ਬਦਸਲੂਕੀ ਕਰਨ ਸਬੰਧੀ ਪੁਲੀਸ ਨੇ ਠੇਕੇਦਾਰ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਹ ਕੇਸ ਜਗਦੀਪ ਸਿੰਘ ਐੱਸਡੀਈ ਦੀ ਸ਼ਿਕਾਇਤ ’ਤੇ ਮਹਿੰਦਰ ਸਿੰਘ ਕਾਲੜਾ ਖ਼ਿਲਾਫ਼ ਦਰਜ ਕੀਤਾ ਹੈ। ਸ਼ਿਕਾਇਤਕਰਤਾ ਦਾ ਕਹਿਣਾ ਸੀ ਕਿ ਉਹ ਅਤੇ ਐਕਸੀਅਨ ਅਜੈ ਕੁਮਾਰ ਗਰਗ ਸੈਕਟਰ-55/56 ਵਾਲੀ ਸੜਕ ਦੇ ਨਿਰਮਾਣ ਕਾਰਜਾਂ ਦਾ ਜਾਇਜ਼ਾ ਲੈਣ ਗਏ ਸੀ। ਜਿੱਥੇ ਠੇਕੇ ਮਹਿੰਦਰ ਸਿੰਘ ਨੇ ਨਿਗਮ ਅਧਿਕਾਰੀਆਂ ਨਾਲ ਬਦਸਲੂਕੀ ਕੀਤੀ। ਥਾਣਾ ਸੈਕਟਰ-39 ਦੀ ਪੁਲੀਸ ਨੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।