ਪੱਤਰ ਪ੍ਰੇਰਕ
ਬਨੂੜ, 19 ਜੁਲਾਈ
ਰਾਜਪੁਰਾ ਤੋਂ ‘ਆਪ’ ਵਿਧਾਇਕਾ ਨੀਨਾ ਮਿੱਤਲ ਦੀ ਅਗਵਾਈ ਹੇਠ ਪਿੰਡ ਜਲਾਲਪੁਰ ’ਚ ਸੁਵਿਧਾ ਕੈਂਪ ਲਾਇਆ ਗਿਆ। ਇਸ ਮੌਕੇ ਖੇਤੀਬਾੜੀ, ਸਿਹਤ, ਬਾਗਬਾਨੀ, ਬੁਢਾਪਾ ਪੈਨਸ਼ਨ, ਵਿਧਵਾ ਤੇ ਅੰਗਹੀਣ ਪੈਨਸ਼ਨ, ਰੁਜ਼ਗਾਰ ਦਫ਼ਤਰ, ਵਾਟਰ ਸਪਲਾਈ ਵਿਭਾਗ, ਸਿੱਖਿਆ ਵਿਭਾਗ ਵੱਲੋਂ ਆਪਣੇ ਸਟਾਲ ਲਗਾ ਕੇ ਲਾਭਕਾਰੀ ਸਕੀਮਾਂ ਲਈ ਫਾਰਮ ਭਰੇ ਗਏ। ਇਸ ਮੌਕੇ ਰਾਜਪੁਰਾ ਦੇ ਤਹਿਸੀਲਦਾਰ ਰਾਮ ਕਿਸ਼ਨ ਵੀ ਮੌਜੂਦ ਸਨ।
‘ਆਪ’ ਆਗੂ ਸਤਨਾਮ ਸਿੰਘ ਜਲਾਲਪੁਰ ਦੀ ਦੇਖ-ਰੇਖ ਹੇਠ ਲੱਗੇ ਇਸ ਕੈਂਪ ਵਿੱਚ ਵੱਡੀ ਗਿਣਤੀ ’ਚ ਇਲਾਕਾ ਵਾਸੀਆਂ ਨੇ ਸ਼ਿਰਕਤ ਕੀਤੀ। ਇਸ ਮੌਕੇ ਨੀਨਾ ਮਿੱਤਲ ਨੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਹਲਕੇ ਦੇ ਵਿਕਾਸ ਲਈ ਉਹ ਕੋਈ ਕਸਰ ਬਾਕੀ ਨਹੀਂ ਛੱਡਣਗੇ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਜਵਾਬਦੇਹੀ ਵਾਲਾ ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸਨ ਮੁਹੱਈਆ ਕਰਾਉਣ ਲਈ ਸਰਕਾਰ ਵਚਨਬੱਧ ਹੈ। ਇਸ ਮੌਕੇ ਜ਼ਿਲ੍ਹਾ ਯੂਥ ਪ੍ਰਧਾਨ ਮਨਦੀਪ ਸਰਾਉਂ, ਅਮਨ ਸੈਣੀ, ਬਲਾਕ ਪ੍ਰਧਾਨ ਸਤਨਾਮ ਸਿੰਘ, ਸ਼ਹਿਰੀ ਪ੍ਰਧਾਨ ਕਿਰਨਜੀਤ ਪਾਸੀ, ਲੱਕੀ ਸੰਧੂ ਹਾਜ਼ਿਰ ਸਨ।