ਕੁਲਦੀਪ ਸਿੰਘ
ਚੰਡੀਗੜ੍ਹ, 16 ਜੁਲਾਈ
ਸਿਟੀ ਬਿਊਟੀਫੁੱਲ ਵਿੱਚ ਅੱਜ ਸੈਕਟਰ-32 ਹਸਪਤਾਲ ਦੀ ਮਹਿਲਾ ਸਟਾਫ਼ਰ ਮੈਂਬਰ ਸਮੇਤ ਕੁੱਲ 16 ਵਿਅਕਤੀਆਂ ਨੂੰ ਕਰੋਨਾਵਾਇਰਸ ਹੋਣ ਦੀ ਪੁਸ਼ਟੀ ਹੋਈ ਹੈ। ਮਰੀਜ਼ਾਂ ਵਿੱਚ ਦੋ ਬੱਚੇ ਵੀ ਸ਼ਾਮਲ ਹਨ। ਇਸ ਤੋਂ ਇਲਾਵਾ ਸ਼ਹਿਰ ਦੇ 17 ਵਸਨੀਕਾਂ ਨੇ ਕਰੋਨਾ ਨੂੰ ਮਾਤ ਦਿੱਤੀ ਹੈ। ਚੰਡੀਗੜ੍ਹ ਵਿੱਚ ਕਰੋਨਾ ਮਰੀਜ਼ਾਂ ਦਾ ਕੁੱਲ ਅੰਕੜਾ 635 ਹੋ ਗਿਆ ਹੈ। ਸਿਹਤ ਵਿਭਾਗ ਮੁਤਾਬਕ ਅੱਜ ਸਾਹਮਣੇ ਆਏ ਮਰੀਜ਼ਾਂ ਵਿੱਚ ਮਨੀਮਾਜਰਾ ਦੇ ਚਾਰ ਪੁਰਸ਼ਾਂ ਸਮੇਤ 21 ਤੇ 27 ਸਾਲਾਂ ਦੀਆਂ ਦੋ ਔਰਤਾਂ ਤੇ 17 ਸਾਲਾਂ ਦਾ ਨੌਜਵਾਨ, ਸੈਕਟਰ 52 ਦਾ ਵਸਨੀਕ, ਸੈਕਟਰ 45 ਦੀ ਮਹਿਲਾ, ਸੈਕਟਰ 27 ਦਾ ਬਿਰਧ ਵਿਅਕਤੀ, ਸੈਕਟਰ 31 ਵਾਸੀ ਅਤੇ 3 ਸਾਲਾਂ ਦੀ ਬੱਚੀ, ਸੈਕਟਰ 48 ਦੀ ਮਹਿਲਾ ਤੇ ਇਕ ਨੌਜਵਾਨ, ਸੈਕਟਰ 32 ਹਸਪਤਾਲ ਦੀ ਮਹਿਲਾ ਸਟਾਫ਼ ਮੈਂਬਰ, ਸੈਕਟਰ 46 ਵਾਸੀ ਮੁਟਿਆਰ ਤੇ ਪਿੰਡ ਧਨਾਸ ਦਾ ਦੋ ਸਾਲਾਂ ਦਾ ਬੱਚਾ ਸ਼ਾਮਲ ਹਨ।